ਖਹਿਰਾ ’ਚ ਹੋਇਆ ਮਾਤਾ ਪ੍ਰਕਾਸ਼ ਕੌਰ ਦਾ ਅੰਤਿਮ ਸੰਸਕਾਰ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ
Publish Date: Fri, 20 Mar 2026 08:36 PM (IST)
Updated Date: Sat, 21 Mar 2026 06:31 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਫਿਲੌਰ : ਡੇਰਾ ਬਾਬਾ ਬ੍ਰਹਮਦਾਸ ਅਕਲਪੁਰ ਰੋਡ ਫਿਲੌਰ ਬ੍ਰਹਮਪੁਰੀ ਦੇ ਗੱਦੀਨਸ਼ੀਨ ਸੰਤ ਜਸਪਾਲ ਦੇ ਮਾਤਾ ਪ੍ਰਕਾਸ਼ ਕੌਰ ਜੀ ਕੱਲ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਖਹਿਰਾ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ ਤੇ ਮਾਤਾ ਪ੍ਰਕਾਸ਼ ਕੌਰ ਦੀ ਅੰਤਿਮ ਅਰਦਾਸ 30 ਮਾਰਚ ਨੂੰ ਹੋਵੇਗੀ। ਇਸ ਦੁੱਖ ਦੀ ਘੜੀ ’ਚ ਪਰਿਵਾਰ ਨਾਲ ਯਸ਼ਪਾਲ ਗਿੰਡਾ ਕੌਂਸਲਰ ਫਿਲੌਰ ਸੀਨੀਅਰ ਕਾਂਗਰਸੀ ਆਗੂ, ਰਜਿੰਦਰ ਸੰਧੂ ਸੀਨੀਅਰ ਕਾਂਗਰਸੀ ਆਗੂ ਰਾਜਦੀਪ ਸਿੰਘ ਅਟਵਾਲ ਸੀਨੀਅਰ ਕਾਂਗਰਸੀ, ਦੀਪ ਕਲਸੀ, ਮੱਖਣ ਸਿੰਘ ਖਹਿਰਾ, ਬਲਦੇਵ ਸਿੰਘ ਖਹਿਰਾ ਸਾਬਕਾ ਵਿਧਾਇਕ ਫਿਲੌਰ ਤੇ ਸਮੂਹ ਨਗਰ ਨਿਵਾਸੀ ਤੇ ਗ੍ਰਾਮ ਪੰਚਾਇਤ, ਮਹਾਪੁਰਸ਼ ਤੇ ਇਲਾਕੇ ਭਰ ਦੀਆਂ ਵਿਸ਼ੇਸ਼ ਸ਼ਖਸ਼ੀਅਤਾਂ ਨੇ ਦੁੱਖ ਸਾਂਝਾ ਕੀਤਾ।