ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਅੱਜ
ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅੱਜ - ਜਹਾਂਗੀਰ
Publish Date: Sat, 28 Mar 2026 08:14 PM (IST)
Updated Date: Sat, 28 Mar 2026 08:14 PM (IST)

ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਗੁਰਮਤਿ ਪ੍ਰਚਾਰ ਸਭਾ ਦੁਆਬਾ ਪੰਜਾਬ ਪਿੰਡ ਜਹਾਂਗੀਰ ਨਕੋਦਰ ਵੱਲੋਂ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 18ਵਾਂ ਨਗਰ ਕੀਰਤਨ ਪਿੰਡ ਜਹਾਂਗੀਰ ਤੋਂ 29 ਮਾਰਚ ਨੂੰ ਸਵੇਰੇ 9 ਵਜੇ ਸਜਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਸਭਾ ਦੇ ਪ੍ਰਧਾਨ ਹਰਜਿੰਦਰ ਸਿੰਘ ਜਹਾਂਗੀਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸਭਾ ਵੱਲੋਂ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਵਿਸ਼ਾਲ ਨਗਰ ਕੀਰਤਨ ਪਿੰਡ ਜਹਾਂਗੀਰ ਦੇ ਗੁਰਦੁਆਰਾ ਸਾਹਿਬ ਤੋਂ ਸਵੇਰੇ 9 ਵਜੇ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰਨ ਉਪਰੰਤ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼ੁਰੂ ਹੋਵੇਗਾ ਜੋ ਕਿ ਇਲਾਕੇ ਦੇ 16 ਪਿੰਡਾਂ ਦੀ ਪਰਿਕਰਮਾ ਕਰਦਾ ਹੋਇਆ ਵਾਪਸ ਜਹਾਂਗੀਰ ਆ ਕੇ ਸਮਾਪਤ ਹੋਵੇਗਾ। ਇਹ ਨਗਰ ਕੀਰਤਨ ਜਹਾਂਗੀਰ ਤੋਂ ਸ਼ੁਰੂ ਹੋ ਕੇ ਜਮੀਤਗੜ੍ਹ ਖੋਸੇ, ਮੱਲੀਆਂ ਕਲਾਂ, ਨਵਾਂ ਪਿੰਡ ਮਲੀਆਂ, ਤਲਵੰਡੀ ਸਲੇਮ, ਚੂਹੜ, ਉਗੀ, ਰਸੂਲਪੁਰ ਕਲਾਂ ,ਤਲਵੰਡੀ ਭਰੋ, ਹੇਰਾ, ਟੁੱਟਕਲਾਂ, ਦਰਗਾਹਬਾਦ, ਬਿੱਲਾ ਨਵਾਬ, ਰਾਂਗੜਾ, ਫਾਜ਼ਲਪੁਰ ਤੋਂ ਹੁੰਦਾ ਹੋਇਆ ਜਹਾਂਗੀਰ ਆ ਕੇ ਸਮਾਪਤ ਹੋਵੇਗਾ। ਇਸ ਦੌਰਾਨ ਹਰ ਪਿੰਡ ’ਚ ਇਸ ਦਾ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਸਵਾਗਤ ਕੀਤਾ ਜਾਵੇਗਾ। ਗਤਕਾ ਪਾਰਟੀਆਂ ਵੀ ਆਪਣੇ ਕੌਤਕ ਦਿਖਾਉਣਗੀਆਂ। ਇਸ ਮੌਕੇ ਬਾਬਾ ਜਰਨੈਲ ਸਿੰਘ ਆਹਲੋਵਾਲ, ਬਾਬਾ ਸੁਖਵਿੰਦਰ ਸਿੰਘ, ਮਹਾਂਪੁਰਸ਼ ਬਾਬਾ ਜਸਵੀਰ ਸਿੰਘ ਭੱਟੀ, ਬਾਬਾ ਸੰਤੋਖ ਸਿੰਘ, ਹਰਜਿੰਦਰ ਸਿੰਘ ਜਹਾਂਗੀਰ, ਜਗਤਾਰ ਸਿੰਘ ਖੋਸੇ, ਅਜਮੇਰ ਸਿੰਘ ਹੇਅਰ, ਜਥੇਦਾਰ ਹਰਭਜਨ ਸਿੰਘ ਜਹਾਂਗੀਰ, ਗੁਰਬਖਸ਼ ਸਿੰਘ, ਮੰਗਾ, ਭਿੰਦਾ ਔਜਲਾ ਤੇ ਹੋਰ ਵੀ ਹਾਜ਼ਰ ਸਨ।