ਸਮਰਾਏ ਜੰਡਿਆਲਾ ਮੰਜਕੀ ’ਚ ਖ਼ੂਨਦਾਨ ਕੈਂਪ ਲਾਇਆ
ਸਮਰਾਏ ਜੰਡਿਆਲਾ ਮੰਜਕੀ ’ਚ ਵਿਸ਼ਾਲ ਖੂਨਦਾਨ ਕੈਂਪ ਲਗਾਇਆ
Publish Date: Sun, 08 Feb 2026 06:28 PM (IST)
Updated Date: Sun, 08 Feb 2026 06:32 PM (IST)

ਸੰਗੀਤਾ ਸ਼ਰਮਾ, ਪੰਜਾਬੀ ਜਾਗਰਣ, ਜੰਡਿਆਲਾ ਮੰਜਕੀ : ਸਮਰਾਏ ਜੰਡਿਆਲਾ ਮੰਜਕੀ ’ਚ ਦੁਆਬਾ ਯੰਗ ਸਪੋਰਟਸ ਕਲੱਬ ਵੱਲੋਂ ਸਵ. ਕੋਚ ਮਨਪ੍ਰੀਤ ਮਠਾਰੂ ਦੀ ਨਿੱਘੀ ਯਾਦ ਨੂੰ ਸਮਰਪਿਤ ਦੂਸਰਾ ਵਿਸ਼ਾਲ ਖ਼ੂਨਦਾਨ ਕੈਂਪ ਲਾਇਆ। ਇਹ ਕੈਂਪ ਦੁਆਬਾ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਖਾਲਸਾ ਸਕੂਲ ਸਮਰਾਏ ਜੰਡਿਆਲਾ ਦੇ ਬਾਹਰ ਲਗਾਇਆ ਗਿਆ। ਕੈਂਪ ਦੌਰਾਨ ਨੌਜਵਾਨਾਂ ’ਚ ਖ਼ੂਨਦਾਨ ਕਰਨ ਲਈ ਭਰਪੂਰ ਉਤਸ਼ਾਹ ਦੇਖਣ ਨੂੰ ਮਿਲਿਆ। ਕਲੱਬ ਮੈਂਬਰਾਂ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਲੋਕਾਂ ਨੇ ਖ਼ੂਨਦਾਨ ਕਰ ਕੇ ਮਨੁੱਖਤਾ ਦੀ ਸੇਵਾ ’ਚ ਆਪਣਾ ਯੋਗਦਾਨ ਪਾਇਆ। ਕਲੱਬ ਪ੍ਰਬੰਧਕਾਂ ਨੇ ਦੱਸਿਆ ਕਿ ਸਵ. ਕੋਚ ਮਨਪ੍ਰੀਤ ਮਠਾਰੂ ਹਮੇਸ਼ਾ ਖੇਡਾਂ ਤੇ ਸਮਾਜ ਸੇਵਾ ਨਾਲ ਜੁੜੇ ਰਹੇ। ਇਸ ਮੌਕੇ ਦੁਆਬਾ ਹਸਪਤਾਲ ਦੀ ਡਾਕਟਰਾਂ ਦੀ ਟੀਮ ਨੇ ਖ਼ੂਨਦਾਨੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਖ਼ੂਨਦਾਨ ਸਭ ਤੋਂ ਵੱਡੀ ਮਨੁੱਖੀ ਸੇਵਾ ਹੈ, ਜੋ ਬੇਸ਼ੁਮਾਰ ਜ਼ਿੰਦਗੀਆਂ ਬਚਾਉਣ ’ਚ ਮਦਦਗਾਰ ਸਾਬਤ ਹੁੰਦੀ ਹੈ। ਇਲਾਕੇ ’ਚ ਕਲੱਬ ਦੇ ਇਸ ਸਮਾਜਿਕ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਮੌਕੇ ਕਲੱਬ ਪ੍ਰਧਾਨ ਜਸਵਿੰਦਰ ਸਿੰਘ ਬੌਬੀ ਕੈਨੇਡਾ, ਗੁਰਵਿੰਦਰ ਸਿੰਘ, ਨਰਿੰਦਰ ਸਿੰਘ, ਬਲਵਿੰਦਰ ਰਾਮ, ਵਿਸ਼ਾਲ ਓਹਰੀ, ਗੁਰਦੀਪ ਲਾਲ, ਰਣਜੀਤ ਸਮਰਾ, ਸੁਰਜੀਤ ਸਿੰਘ, ਮਨਪ੍ਰੀਤ ਸਿੰਘ ਐਡਵੋਕੇਟ, ਦਿਨੇਸ਼ ਲਖਨਪਾਲ, ਮਨੋਜ ਕੁਮਾਰ ਜੋਹਲ, ਮਨਜਿੰਦਰ ਸਿੰਘ, ਮੁਕੇਸ਼ ਕੁਮਾਰ, ਕੋਚ ਹਰਦੀਪ ਮਠਾਰੂ, ਕੋਚ ਦੁਪਿੰਦਰ ਦਾਦਰਾ, ਕੋਚ ਕੋਮਲ, ਕੋਚ ਮਨੀਸ਼ਾ ਕੁਮਾਰੀ, ਕੋਚ ਪੂਜਾ ਪ੍ਰੀਆ, ਸੈਂਡੀ ਰਾਜਪੂਤ ਸਮੇਤ ਵੱਡੀ ਗਿਣਤੀ ’ਚ ਇਲਾਕੇ ਦੇ ਪਤਵੰਤੇ ਵਿਅਕਤੀ ਹਾਜ਼ਰ ਸਨ।