ਮਰਵਾਹਾ ਜਠੇਰਿਆਂ ਦਾ ਮੇਲਾ ਅੱਜ
ਮਰਵਾਹਾ ਜਠੇਰਿਆਂ ਦਾ ਸਾਲਾਨਾ ਗੋਤਰ ਮੇਲਾ ਅੱਜ
Publish Date: Tue, 17 Mar 2026 06:41 PM (IST)
Updated Date: Tue, 17 Mar 2026 06:43 PM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਰਵਾਹਾ ਗੋਤਰ ਜਠੇਰਿਆਂ ਦਾ ਸਾਲਾਨਾ ਜੋੜ ਮੇਲੇ 18 ਮਾਰਚ ਨੂੰ ਸਥਾਨਕ ਅੱਪਰਾ ਬਾਈਪਾਸ ਰੋਡ ਵਿਖੇ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਰਵਾਹਾ ਜਠੇਰੇ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮੂਹ ਪ੍ਰਬੰਧਕਾਂ ਤੇ ਸੇਵਾਦਾਰਾਂ ਨੇ ਦੱਸਿਆ ਕਿ ਸਵੇਰੇ 11 ਵਜੇ ਝੰਡੇ ਦੀ ਰਸਮ ਨਿਭਾਈ ਜਾਵੇਗੀ। ਉਪਰੰਤ ਅਤੁੱਟ ਲੰਗਰ ਵਰਤਾਏ ਜਾਣਗੇ।