ਹੋਲੀ ਦੇ ਮੱਦੇਨਜ਼ਰ 4 ਨੂੰ ਬੰਦ ਰਹਿਣਗੇ ਬਾਜ਼ਾਰ
58 ਲੱਖ ਦੀ ਲਾਗਤ ਨਾਲ ਨੰਗਲ ਸ਼ਾਮਾ ਵਿਖੇ ਬਣੇਗਾ ਡਾਗ ਸ਼ੈਲਟਰ= ਡਿਪਟੀ ਕਮਿਸ਼ਨਰ
Publish Date: Sat, 28 Feb 2026 07:49 PM (IST)
Updated Date: Sat, 28 Feb 2026 07:52 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਹੋਲੀ ਸਬੰਧ ’ਚ ਆਉਂਦੀ 4 ਮਾਰਚ ਨੂੰ ਬਜ਼ਾਰ ਬੰਦ ਰਹਿਣਗੇ। ਇਹ ਜਾਣਕਾਰੀ ਦਿੰਦੇ ਹੋਏ ਅਟਾਰੀ ਬਾਜ਼ਾਰ ਸ਼ਾਪ ਕੀਪਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਬੱਗਾ ਦੱਸਿਆ ਕਿ ਹੋਲੀ ਵਾਲੇ ਦਿਨ 4 ਮਾਰਚ ਨੂੰ ਅਟਾਰੀ ਬਾਜ਼ਾਰ, ਪੀਰ ਬੋਦਲਾਂ ਬਾਜ਼ਾਰ, ਬਰਤਨ ਬਾਜ਼ਾਰ, ਗੁਰੂ ਬਾਜ਼ਾਰ, ਲਾਲ ਬਾਜ਼ਾਰ, ਬਿਆਸ ਮਾਰਕੀਟ, ਬੱਤਖਾਂ ਵਾਲਾ ਚੌਕ, ਕੈਂਚੀਆਂ ਵਾਲੀ ਗਲੀ, ਪਾਪੜੀਆਂ ਬਾਜ਼ਾਰ, ਕਾਦੇਸ਼ਾਹ ਚੌਕ ਗੁਰਦੁਆਰਾ ਵਾਲੀ ਗਲੀ ਭੱਟ ਮਾਰਕੀਟ, ਪੰਜਪੀਰ ਬਾਜ਼ਾਰ ਆਦਿ ’ਚ ਹੌਜ਼ਰੀ, ਮਨਿਆਰੀ, ਰੈਡੀਮੇਡ ਗਾਰਮੈਂਟਸ, ਜਨਰਲ ਗੁੱਡਜ਼, ਪਲਾਸਟਿਕ ਗੁੱਡਜ਼ ਤੇ ਆਰਟੀਫਿਸ਼ਲ ਜਿਊਲਰੀ ਦੀਆਂ ਦੁਕਾਨਾਂ ਬੰਦ ਰਹਿਣਗੀਆਂ।