ਇਸ਼ਤਿਹਾਰਬਾਜ਼ੀ ਨੇ ਸੂਬੇ ਨੂੰ ਕਰਜ਼ਾਈ ਕੀਤਾ : ਸੰਧੂ
ਮਾਨ ਸਰਕਾਰ ਇਸ਼ਤਿਆਰਬਾਜੀ ਕਰਕੇ ਪੰਜਾਬ ਨੂੰ ਕਰਜਾਈ ਕਰ ਰਹੀ ਹੈ - ਸੰਧੂ
Publish Date: Tue, 03 Mar 2026 08:16 PM (IST)
Updated Date: Tue, 03 Mar 2026 08:20 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਆਮ ਆਦਮੀ ਪਾਰਟੀ ਸਰਕਾਰ ਨੇ ਵਿਧਾਨ ਸਭਾ ਚੋਣਾਂ ਵੇਲੇ ਪੰਜਾਬੀ ਨਾਲ ਵਾਅਦੇ ਕੀਤੇ ਸਨ ਕਿ ਸਕੂਲਾਂ ’ਚ ਅਧਿਆਪਕਾਂ ਦੀ ਘਾਟ ਪੂਰੀ ਕੀਤੀ ਜਾਵੇਗੀ ਤੇ ਨਸ਼ਿਆਂ ਦਾ ਖਾਤਮਾ ਕੀਤਾ ਜਾਵੇਗਾ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਫਿਲੌਰ ਦੇ ਸੀਨੀਅਰ ਕਾਂਗਰਸੀ ਆਗੂ ਰਜਿੰਦਰ ਸੰਧੂ ਨੇ ਆਮ ਪਾਰਟੀ ’ਤੇ ਤਿੱਖੇ ਵਾਰ ਕਰਦਿਆਂ ਕਿਹਾ ਕਿ ਆਪ ਪਾਰਟੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਕੀਤੇ ਵਾਅਦਿਆਂ ਤੋਂ ਭੱਜ ਰਹੇ ਹਨ। ਸਕੂਲਾਂ ’ਚ ਅਧਿਆਪਕ ਪੂਰੇ ਨਹੀਂ ਹਨ ਗਰੀਬ ਪਰਿਵਾਰ ਦੇ ਬੱਚੇ ਇਨ੍ਹਾਂ ਸਰਕਾਰੀ ਸਕੂਲਾਂ ’ਚ ਪੜ੍ਹਦੇ ਹਨ ਤੇ ਉਨਾਂ ਦਾ ਭਵਿੱਖ ਧੁੰਦਲਾ ਦਿਖਾਈ ਦੇ ਰਿਹਾ ਹੈ। ਫਗਵਾੜਾ ਤੋ ਮਕੁੰਦਪੁਰ ਰੋਡ ਵਿਰਕਾਂ ਮੋੜ ਤੋਂ ਮਕੁੰਦਪੁਰ ਤੱਕ ਸ਼ਰਾਬ ਦੇ 10 ਠੇਕੇ ਹਨ। ਇਸ ਰੋਡ ’ਤੇ ਕੋਈ ਵੀ ਸਰਕਾਰੀ ਹਸਪਤਾਲ ਸਹੂਲਤ ਨਹੀਂ ਹੈ ਤੇ ਹੁਣ ਸਰਕਾਰ ਪੀਆਰਟੀਸੀ ਬੱਸਾਂ ਨੂੰ ਪੀਲਾ ਤੇ ਨੀਲਾ ਰੰਗ ਕਰਵਾ ਕੇ ਪੰਜਾਬੀਆਂ ’ਤੇ ਬੋਝ ਪਾ ਰਹੀ ਹੈ।