ਮਣੀਪੁਰ ’ਚ 21 ਨਜਾਇਜ਼ ਬੰਕਰ ਨਸ਼ਟ ਕੀਤੇ, 13 ਆਈਈਡੀ ਜ਼ਬਤ
ਇੰਫਾਲ (ਪੀਟੀਆਈ) : ਹਾਲ
Publish Date: Sun, 12 Apr 2026 07:06 PM (IST)
Updated Date: Sun, 12 Apr 2026 07:10 PM (IST)
ਇੰਫਾਲ (ਪੀਟੀਆਈ) : ਹਾਲ ਹੀ ’ਚ ਇਕ ਬੀਐੱਸਐੱਫ ਜਵਾਨ ਦੀ ਗੋਲੀ ਮਾਰ ਕੇ ਹੱਤਿਆ ਤੋਂ ਬਾਅਦ ਮਣੀਪੁਰ ਦੇ ਉਖਰੂਲ ਜ਼ਿਲ੍ਹੇ ’ਚ ਸੁਰੱਖਿਆ ਦਸਤਿਆਂ ਨੇ 21 ਨਜਾਇਜ਼ ਬੰਕਰਾਂ ਨੂੰ ਨਸ਼ਟ ਕਰ ਦਿੱਤਾ ਹੈ। ਪੁਲਿਸ ਦੇ ਅਨੁਸਾਰ ਸੁਰੱਖਿਆ ਦਸਤਿਆਂ ਨੇ ਇਕ ਵੱਖਰੀ ਮੁਹਿੰਮ ’ਚ ਤੇਂਗਨੌਪਾਲ ਜ਼ਿਲ੍ਹੇ ਤੋਂ 13 ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਵੀ ਜ਼ਬਤ ਕੀਤੇ ਹਨ। ਪੁਲਿਸ ਦੇ ਅਨੁਸਾਰ ਸੁਰੱਖਿਆ ਦਸਤਿਆਂ ਨੇ ਸ਼ਨੀਵਾਰ ਨੂੰ ਲਿਤਾਨ ਪੁਲਿਸ ਥਾਣੇ ਦੇ ਅਧਿਕਾਰ ਖੇਤਰ ’ਚ ਸਥਿਤ ਸਿਕਿਬੁੰਗ ਪਿੰਡ ’ਚ 14 ਬੰਕਰ ਤੇ ਮੋਂਗਕੋਟ ਚੇਪੁ ’ਚ ਸੱਤ ਬੰਕਰ ਨਸ਼ਟ ਕੀਤੇ ਤੇ 11 ਖਾਲੀ ਕਾਰਤੂਸ ਦੇ ਖੋਲ ਵੀ ਜ਼ਬਤ ਕੀਤੇ। ਇਹ ਬੰਕਰ ਹਥਿਆਰਬੰਦ ਅਪਰਾਧੀਆਂ ਵੱਲੋਂ ਨਜਾਇਜ਼ ਢੰਗ ਨਾਲ ਬਣਾਏ ਗਏ ਸਨ। ਹਾਲ ਹੀ ’ਚ ਬੰਗਾਲ ਦੇ ਇਕ ਬੀਐੱਸਐੱਫ ਕਾਂਸਟੇਬਲ ਦੀ ਮੋਗਕੋਟ ਚੇਪੁ ਪਿੰਡ ਦੇ ਨੇੜੇ ਡਿਊਟੀ ਕਰਦੇ ਸਮੇਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਕ ਹੋਰ ਮੁਹਿੰਮ ’ਚ ਸੁਰੱਖਿਆ ਦਸਤਿਆਂ ਨੇ ਸ਼ਨੀਵਾਰ ਨੂੰ ਤੇਂਗਨੌਪਾਲ ਜ਼ਿਲ੍ਹੇ ਦੇ ਮੋਰੇਹ ਇਲਾਕੇ ’ਚ ਹਥਿਆਰਾਂ ਤੇ ਗੋਲਾ-ਬਾਰੂਦ ਦਾ ਇਕ ਜ਼ਖ਼ੀਰਾ ਬਰਾਮਦ ਕੀਤਾ। ਇਸ ਮੁਹਿੰਮ ਦੌਰਾਨ ਦੋ 9 ਮਿਮੀ ਪਿਸਤੌਲ, ਦੋ ਫੌਜੀ ਵਰਦੀਆਂ ਤੇ 13 ਆਈਈਡੀ ਜ਼ਬਤ ਕੀਤੀਆਂ ਗਈਆਂ। ਬਿਆਨ ’ਚ ਕਿਹਾ ਗਿਆ ਕਿ ਆਈਈਡੀ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ।