ਮੰਡਿਆਲਾ ਪ੍ਰਧਾਨ ਤੇ ਫਿਲੌਰ ਬਣੇ ਸਕੱਤਰ
ਅਜੇ ਸਿੰਘ ਨਾਗੀ, ਪੰਜਾਬੀ
Publish Date: Mon, 23 Feb 2026 07:35 PM (IST)
Updated Date: Mon, 23 Feb 2026 07:37 PM (IST)

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ ਫਿਲੌਰ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜ਼ਿਲ੍ਹਾ ਜਲੰਧਰ ਦਾ ਜਥੇਬੰਦਕ ਇਜਲਾਸ ਅੱਜ ਪਿੰਡ ਬੇਗਮਪੁਰਾ ਵਿਖੇ ਗੁਰਦੀਪ ਗੋਗੀ, ਮੱਖਣ ਸੰਗਰਾਮੀ, ਨਵਜੋਤ ਮਾਹੀ ਅਤੇ ਵਿਕਰਮ ਮਡਿਆਲਾ ਦੀ ਪ੍ਰਧਾਨਗੀ ਹੇਠ ਹੋਇਆ। ਜੱਥੇਬੰਦੀ ਦਾ ਝੰਡਾ ਲਹਿਰਾਉਣ ਦੀ ਰਸਮ ਗੁਰਦੀਪ ਗੋਗੀ ਨੇ ਨਿਭਾਈ। ਇਸ ਮੌਕੇ ਵਿਕਰਮ ਮੰਡਿਆਲਾ ਨੂੰ ਜ਼ਿਲ੍ਹਾ ਪ੍ਰਧਾਨ ਅਜੇ ਫ਼ਿਲੌਰ ਨੂੰ ਜ਼ਿਲ੍ਹਾ ਸਕੱਤਰ ਤੋਂ ਇਲਾਵਾ 13 ਮੈਂਬਰੀ ਜ਼ਿਲਾ ਕਮੇਟੀ ਦੀ ਚੋਣ ਵੀ ਕੀਤੀ ਗਈ•। ਇਸ ਵਿੱਚ ਮੱਖਣ ਸੰਗਰਾਮੀ, ਜੱਸਾ ਰੁੜਕਾ, ਨਵਜੋਤ ਮਾਹੀ, ਸੁਨੀਲ ਭੈਣੀ, ਅਮਰੀਕ ਰੁੜਕਾ, ਗਗਨਦੀਪ ਸਿੰਘ ਗੱਗਾ, ਪ੍ਰਿੰਸ ਸਹੋਤਾ, ਅਮਰਜੀਤ ਢੇਰੀਆਂ, ਸਨੀ ਸ਼ਾਹਕੋਟ, ਸੋਨੂੰ ਢੇਸੀ, ਜਿਲਾ ਕਮੇਟੀ ਮੈਂਬਰ ਚੁਣੇ ਗਏ। ਇਸ ਮੌਕੇ ਪਿਛਲੇ ਕੰਮਾਂ ਦੀ ਰਿਪੋਰਟ ਜ਼ਿਲ੍ਹਾ ਸਕੱਤਰ ਅਜੇ ਫ਼ਿਲੌਰ ਵੱਲੋਂ ਪੇਸ਼ ਕੀਤੀ ਗਈ, ਜਿਸ ਉੱਪਰ ਸੱਤ ਸਾਥੀਆਂ ਨੇ ਬਹਿਸ ਵਿੱਚ ਹਿੱਸਾ ਲਿਆ ਅਤੇ ਕੁਝ ਜ਼ਰੂਰੀ ਸੁਝਾਅ ਵੀ ਦਿੱਤੇ। ਇਸ ਮੌਕੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ ਨੇ ਜਥੇਬੰਦੀ ਨੂੰ ਮਜਬੂਰ ਕਰਨ ਅਤੇ ਨੌਜਵਾਨਾਂ ਦੇ ਮਸਲੇ ਉਪਰ ਸੰਘਰਸ਼ ਤੇਜ਼ ਕਰਨ ਦੀ ਗੱਲ ਉੱਪਰ ਜ਼ੋਰ ਦਿੱਤਾ। ਉਨ੍ਹਾਂ ਕੇਂਦਰ ਦੀ ਬੀਜੇਪੀ ਸਰਕਾਰ ਦੁਆਰਾ ਫਿਰਕਾਪ੍ਰਸਤੀ ਦੀ ਖੇਡੀ ਜਾ ਰਹੀ ਖੇਡ ਤੋਂ ਚੌਕਸ ਰਹਿਣ ਤੇ ਨੌਜਵਾਨਾਂ ਨੂੰ ਆਪਣਾ ਧਿਆਨ ਅਸਲ ਮੁੱਦਿਆਂ ਉੱਪਰ ਕੇਂਦਰਤ ਕਰਨ ਦੀ ਗੱਲ ’ਤੇ ਜ਼ੋਰ ਦਿੱਤਾ। ਸੂਬਾ ਸਰਕਾਰ ਵੱਲੋਂ ਨੌਜਵਾਨਾਂ ਦੇ ਰੁਜ਼ਗਾਰ, ਨਸ਼ਿਆਂ, ਸਿਹਤ ਸੇਵਾਵਾਂ, ਸਿੱਖਿਆ ਆਦਿ ਮੁੱਦਿਆਂ ਉੱਪਰ ਗੰਭੀਰਤਾ ਨਾ ਦਿਖਾਉਣ ਦਾ ਦੋਸ਼ ਲਗਾਇਆ। ਇਸ ਮੌਕੇ ਭਰਾਤਰੀ ਜਥੇਬੰਦੀ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਸਾਥੀ ਦਰਸ਼ਨ ਨੇ ਸੰਬੋਧਨ ਕਰਦਿਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਹਰ ਸੰਘਰਸ਼ ਵਿੱਚ ਸੰਭਵ ਮਦਦ ਕਰਨ ਦਾ ਵਿਸ਼ਵਾਸ ਦਿਵਾਇਆ। ਅੰਤ ਵਿੱਚ ਸੂਬਾ ਕਮੇਟੀ ਮੈਂਬਰ ਗੁਰਦੀਪ ਗੋਗੀ ਨੇ ਆਏ ਹੋਏ ਡਲੀਗੇਟਾਂ ਦਾ ਧੰਨਵਾਦ ਕੀਤਾ।