ਕੰਪਨੀ ਮੈਨੇਜਰ ਨੂੰ ਮਾਰ ਕੇ ਦੰਗਾ ਭੜਕਾਉਣਾ ਚਾਹੁੰਦੇ ਸਨ ਸ਼ਰਾਸਤੀ ਅਨਸਰ
ਗ੍ਰਿਫਤਾਰ ਛੇ ਮੁਲਜ਼ਮਾਂ ਦੇ
Publish Date: Tue, 14 Apr 2026 08:35 PM (IST)
Updated Date: Tue, 14 Apr 2026 08:39 PM (IST)
ਗ੍ਰਿਫਤਾਰ ਛੇ ਮੁਲਜ਼ਮਾਂ ਦੇ ਵਟਸਐਪ ਚੈਟ ’ਚ ਮਿਲਿਆ ਮੈਸੇਜ
ਮੈਨੇਜਰ ਨੂੰ ਮਾਰਨਾ ਹੈ, ਰਾਤ ’ਚ ਕੰਪਨੀ ਸਾੜਨੀ ਹੈ
ਜਾਸੰ, ਗੁਰੂਗ੍ਰਾਮ : ਆਈਐੱਮਟੀ ਮਾਨੇਸਰ ’ਚ ਨੌਂ ਅਪ੍ਰੈਲ ਨੂੰ ਤਨਖਾਹ ’ਚ ਵਾਧੇ ਨੂੰ ਲੈ ਕੇ ਹੋਏ ਹੰਗਾਮੇ ਦੇ ਮਾਮਲੇ ’ਚ ਪੁਲਿਸ ਨੇ ਜਿਨ੍ਹਾਂ ਛੇ ਮੁਲਜ਼ਮਾਂ ਨੂੰ ਸੋਮਵਾਰ ਨੂੰ ਫੜਿਆ, ਉਨ੍ਹਾਂ ਨੇ ਹੀ ਕਰਮਚਾਰੀਆਂ ਨੂੰ ਹਿੰਸਕ ਪ੍ਰਦਰਸ਼ਨ ਕਰਨ ਲਈ ਭੜਕਾਇਆ ਸੀ। ਮੁਲਜ਼ਮਾਂ ਦੇ ਮੋਬਾਈਲ ਤੋਂ ਮਿਲੇ ਵ੍ਹਟਸਐਪ ਚੈਟ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਕੰਪਨੀ ਦੇ ਮੈਨੇਜਰ ਰਾਮਬੀਰ ਨੂੰ ਮਾਰ ਕੇ ਦੰਗਾ ਭੜਕਾਉਣਾ ਚਾਹੁੰਦੇ ਸਨ। ਇਹ ਵ੍ਹਟਸਐਪ ਚੈਟ ਮੰਗਲਵਾਰ ਨੂੰ ਇੰਟਰਨੈੱਟ ਮੀਡੀਆ ’ਤੇ ਪ੍ਰਸਾਰਿਤ ਹੋ ਗਏ। ਇਸ ’ਚ ਇਕ ਮੁਲਜ਼ਮ ਨੇ ਲਿਖਿਆ ਕਿ ਅੱਗੇ ਪੁਲਿਸ ਵਾਲੇ ਹਨ, ਪਿੱਛੇ ਦੀ ਜਾਓ ਤੇ ਅੱਗ ਲਗਾ ਦਿਓ। ਇਹ ਵੀ ਕਿਹਾ ਗਿਆ ਕਿ ਸ਼ਰਾਬ ਠੇਕੇ ਤੋਂ ਬੀਅਰ ਲੈ ਕੇ ਆਉਣਾ ਤੇ ਰਾਤ ਨੂੰ ਪੈਟ੍ਰੋਲ ਬੰਬ ਪਾ ਕੇ ਕੰਪਨੀ ’ਚ ਅੱਗ ਲਗਾਉਣੀ ਹੈ।
ਜਾਂਚ ’ਚ ਪਤਾ ਲੱਗਾ ਕਿ ਪ੍ਰਦਰਸ਼ਨ ਵਿਚਾਲੇ ਕਰਮਚਾਰੀਆਂ ਦੇ ਵ੍ਹਟਸਐਪ ਗਰੁੱਪ ’ਚ ਇਸ ਤਰ੍ਹਾਂ ਦੇ ਕਾਫੀ ਮੈਸੇਜ ਕੀਤੇ ਗਏ। ਇਨ੍ਹਾਂ ਗਰੁੱਪਾਂ ’ਚ ਵੱਖ-ਵੱਖ ਕੰਪਨੀਆਂ ’ਚ ਕੰਮ ਕਰਨ ਵਾਲੇ ਕਰਮਚਾਰੀ ਜੁੜੇ ਹੋਏ ਹਨ। ਪੁਲਿਸ ਜਾਂਚ ’ਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਮੈਸੇਜ ਤੋਂ ਬਾਅਦ ਉਥੇ ਪੱਥਰਬਾਜ਼ੀ ਹੋਈ। ਭੀੜ ਬੇਕਾਬੂ ਹੋਈ ਤੇ ਪੁਲਿਸ ਨੂੰ ਲਾਠੀਚਾਰਜ ਤੱਕ ਕਰਨਾ ਪਿਆ। ਪੁਲਿਸ ਅਨੁਸਾਰ ਇਸ ਤਰ੍ਹਾਂ ਦੇ ਮੈਸੇਜ ਕਰਨ ਵਾਲੇ ਬਾਹਰੀ ਲੋਕ ਹਨ। ਜਾਣਬੁੱਝ ਕੇ ਕਰਮਚਾਰੀਆਂ ਨੂੰ ਭੜਕਾਇਆ ਗਿਆ। ਮਾਮਲੇ ’ਚ ਪੁਲਿਸ ਨੇ ਅਜੇ ਤੱਕ 61 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।