ਜ਼ਖਮੀ ਦੀ ਇਲਾਜ ਦੌਰਾਨ ਮੌਤ
ਸਹੁਰੇ ਘਰ ਦਾਖਲ ਹੋ ਕੇ ਖੁਦ ਨੂੰ ਅੱਗ ਲਗਾਉਣ ਵਾਲੇ ਵਿਅਕਤੀ ਦੀ ਹੋਈ ਮੌਤ
Publish Date: Mon, 02 Mar 2026 08:52 PM (IST)
Updated Date: Mon, 02 Mar 2026 08:55 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਥਾਣਾ ਮਕਸੂਦਾਂ ਅਧੀਨ ਆਉਂਦੇ ਥਾਣਾ ਮਕਸੂਦਾਂ ਅਧੀਨ ਆਉਂਦੇ ਪਿੰਡ ਨੂਰਪੁਰ ’ਚ 26 ਫਰਵਰੀ ਨੂੰ ਸਹੁਰੇ ਘਰ ਦਾਖਲ ਹੋ ਕੇ ਖੁਦ ਨੂੰ ਅੱਗ ਲਗਾਉਣ ਵਾਲੇ ਵਿਅਕਤੀ ਸੰਦੀਪ ਵਾਸੀ ਢੰਨ ਮੁਹੱਲਾ, ਜਲੰਧਰ ਦੀ ਇਲਾਜ ਦੌਰਾਨ ਮੌਤ ਹੋ ਗਈ। ਉਸ ਦੀ ਮੌਤ ਤੋਂ ਬਾਅਦ ਕਪੂਰਥਲਾ ਵਿਖੇ ਰਹਿ ਰਹੇ ਉਸ ਦੇ ਮਾਮੇ ਦੀ ਵੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਨੇ 26 ਫਰਵਰੀ ਦੀ ਰਾਤ ਨੂੰ ਪਤਨੀ ਨਾਲ ਵਿਵਾਦ ਕਾਰਨ ਆਪਣੇ ਸਹੁਰੇ ਘਰ ਦਾਖਲ ਹੋ ਕੇ ਪਹਿਲਾਂ ਉਸ ਨੇ ਆਪਣੇ ’ਤੇ ਤੇਲ ਛਿੜਕਿਆ, ਫਿਰ ਤੇਜ਼ਧਾਰ ਹਥਿਆਰ ਨਾਲ ਸਹੁਰੇ ਪਰਿਵਾਰ ’ਤੇ ਹਮਲਾ ਕਰ ਦਿੱਤਾ ਸੀ ਤੇ ਖੁਦ ਨੂੰ ਅੱਗ ਲਗਾ ਲਈ ਸੀ। ਇਸ ਘਟਨਾ ’ਚ ਇਕ ਰਿਸ਼ਤੇਦਾਰ ਵੀ ਗੰਭੀਰ ਜ਼ਖਮੀ ਹੋ ਗਿਆ ਸੀ। ਹਸਪਤਾਲ ’ਚ ਸੰਦੀਪ ਦੀ ਹਾਲਤ ਗੰਭੀਰ ਦੱਸੀ ਚੱਲ ਰਹੀ ਸੀ।