ਘਰੋਂ ਨਿਕਲਿਆ ਵਿਅਕਤੀ ਲਾਪਤਾ, ਗਹਿਣੇ ਤੇ ਨਕਦੀ ਵੀ ਗ਼ਾਇਬ
ਜਾਸ, ਜਲੰਧਰ : ਜਲੰਧਰ
Publish Date: Fri, 10 Apr 2026 12:37 AM (IST)
Updated Date: Fri, 10 Apr 2026 12:41 AM (IST)
ਜਾਸ, ਜਲੰਧਰ : ਜਲੰਧਰ ਦੇ ਥਾਣਾ 8 ’ਚ ਇਕ ਵਿਅਕਤੀ ਦੇ ਗਾਇਬ ਹੋਣ ਸਬੰਧੀ ਪੁਲਿਸ ਨੇ ਗੰਭੀਰਤਾ ਨਾਲ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਇਕ ਸ਼ਿਕਾਇਤ ਦੇ ਆਧਾਰ 'ਤੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕੀਤੀ ਹੈ ਅਤੇ ਜਾਂਚ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤ ’ਚ ਮੁਸਤਾਰੀ ਖਾਤੂਨ, ਜੋ ਕਿ ਗਲੀ ਨੰਬਰ 3, ਬਾਬਾ ਦੀਪ ਸਿੰਘ ਨਗਰ, ਜਲੰਧਰ ਦੀ ਨਿਵਾਸੀ ਹਨ, ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੇ ਪਤੀ ਸਾਬਿਰ ਆਲਮ 26 ਮਾਰਚ ਦੀ ਸਵੇਰੇ ਕੰਮ 'ਤੇ ਜਾਣ ਦੀ ਗੱਲ ਕਹਿ ਕੇ ਘਰੋਂ ਨਿਕਲੇ ਸਨ ਪਰ ਉਹ ਵਾਪਸ ਨਹੀਂ ਪਰਤੇ। ਅਗਲੇ ਦਿਨ ਜਦੋਂ ਉਨ੍ਹਾਂ ਨੇ ਸਬੰਧਿਤ ਫੈਕਟਰੀ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਸਾਬਿਰ ਆਲਮ ਉਸ ਦਿਨ ਕੰਮ ’ਤੇ ਪੁੱਜੇ ਹੀ ਨਹੀਂ ਸਨ। ਸ਼ਿਕਾਇਤਕਰਤਾ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਸਾਬਿਰ ਆਲਮ ਘਰ ਤੋਂ ਜਾਂਦੇ ਸਮੇਂ ਕੁਝ ਗਹਿਣੇ ਤੇ ਨਕਦੀ ਵੀ ਆਪਣੇ ਨਾਲ ਲੈ ਗਏ ਸਨ। ਪਰਿਵਾਰ ਦੇ ਮੈਂਬਰਾਂ ਨੇ ਰਿਸ਼ਤੇਦਾਰਾਂ ਤੇ ਜਾਣ-ਪਛਾਣ ਵਾਲਿਆਂ ਨਾਲ ਵੀ ਸੰਪਰਕ ਕੀਤ ਪਰ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਿਆ। ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਗੁੰਮਸ਼ੁਦਗੀ ਦਾ ਕੇਸ ਦਰਜ ਕਰ ਲਿਆ ਹੈ।