ਚੋਰੀ ਦੀ ਬਾਈਕ’ਤੇ ਜਾਅਲੀ ਨੰਬਰ ਲਾ ਕੇ ਘੁੰਮਦਾ ਕਾਬੂ
ਚੋਰੀ ਦੇ ਮੋਟਰਸਾਈਕਲ ’ਤੇ ਜਾਲੀ ਨੰਬਰ ਲਗਾ ਕੇ ਘੁੰਮ ਰਿਹਾ ਕਾਬੂ
Publish Date: Wed, 18 Feb 2026 06:27 PM (IST)
Updated Date: Wed, 18 Feb 2026 06:30 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਇਕ ਨੌਜਵਾਨ ਨੂੰ ਉਸ ਵੇਲੇ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ ਜਦ ਉਹ ਮੋਟਰਸਾਈਕਲ ਉੱਪਰ ਜਾਅਲੀ ਨੰਬਰ ਲਗਾ ਕੇ ਘੁੰਮ ਰਿਹਾ ਸੀ। ਜਾਣਕਾਰੀ ਅਨੁਸਾਰ ਥਾਣਾ ਭਾਰਗੋ ਕੈਂਪ ਦੇ ਏਐੱਸਆਈ ਪਰਵੀਨ ਕੁਮਾਰ ਨੇ ਨਕੋਦਰ ਰੋਡ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਕਾਲੇ ਰੰਗ ਦੇ ਮੋਟਰਸਾਈਕਲ ’ਤੇ ਨਾਕੇ ਤੋਂ ਲੰਘਣ ਲੱਗੇ ਇਕ ਨੌਜਵਾਨ ਨੂੰ ਜਾਂਚ ਲਈ ਰੋਕਿਆ ਗਿਆ। ਜਦ ਪੁਲਿਸ ਪਾਰਟੀ ਨੇ ਐਪ ’ਤੇ ਮੋਟਰਸਾਈਕਲ ਦਾ ਨੰਬਰ ਚੈੱਕ ਕੀਤਾ ਤਾਂ ਉਹ ਜਾਅਲੀ ਪਾਇਆ ਗਿਆ। ਸਖਤੀ ਨਾਲ ਪੁੱਛਗਿੱਛ ’ਤੇ ਉਸ ਨੇ ਦੱਸਿਆ ਕਿ ਇਹ ਮੋਟਰਸਾਈਕਲ ਚੋਰੀ ਦਾ ਹੈ। ਇਸ ’ਤੇ ਉਸ ਨੌਜਵਾਨ ਜਿਸ ਦੀ ਪਛਾਣ ਅਵਿਨਾਸ਼ ਵਾਸੀ ਮਿਸ਼ਨ ਕੰਪਾਊਂਡ ਜਲੰਧਰ ਵਜੋਂ ਹੋਈ ਹੈ, ਨੂੰ ਗਿਰਫਤਾਰ ਕਰ ਲਿਆ ਗਿਆ। ਮੁਲਜ਼ਮ ਖਿਲਾਫ ਮਾਮਲਾ ਦਰਜ ਕਰਕੇ ਉਸ ਕੋਲੋਂ ਪੁੱਛਗਿੱਛ ਲਈ ਪੁਲਿਸ ਰਿਮਾਂਡ ਲਿਆ ਗਿਆ ਹੈ।