ਜ਼ਰੂਰੀ)----ਮਿਡ-ਡੇ ਮੀਲ ਕੁੱਕਜ਼ ਦੇ ਖਾਣਾ ਬਣਾਉਣ ਦੇ ਮੁਕਾਬਲਿਆਂ ’ਚ ਮਲਸੀਆਂ ਸਕੂਲ ਨੇ ਮਾਰੀ ਬਾਜ਼ੀ
ਮਿਡ-ਡੇ-ਮੀਲ ਕੁੱਕਜ਼ ਦੇ ਖਾਣਾ ਬਣਾਉਣ ਦੇ ਮੁਕਾਬਲਿਆਂ ’ਚ ਮਲਸੀਆਂ ਸਕੂਲ ਨੇ ਮਾਰੀ ਬਾਜ਼ੀ
Publish Date: Sun, 01 Feb 2026 06:46 PM (IST)
Updated Date: Mon, 02 Feb 2026 04:11 AM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਬੀਪੀਈਓ ਵਿਜੇ ਕੁਮਾਰ ਨਰੂਲਾ ਦੀ ਅਗਵਾਈ ਹੇਠ ਸੈਦਪੁਰ ਝਿੜੀ ਵਿਖੇ ਸਰਕਾਰੀ ਸਕੂਲਾਂ ਵਿਚ ਮਿਡ-ਡੇ ਮੀਲ ਤਿਆਰ ਕਰਨ ਵਾਲੇ ਕੁੱਕ-ਕਮ-ਹੈਲਪਰਾਂ ਦੇ ਬਲਾਕ ਪੱਧਰੀ ਖਾਣਾ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਮੁਕਾਬਲੇ ਵਿਚ ਵੱਖ-ਵੱਖ ਸਕੂਲਾਂ ਦੇ ਕੁੱਕਜ਼ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਜੱਜ ਦੀ ਭੂਮਿਕਾ ਸੈਂਟਰ ਹੈੱਡ ਟੀਚਰ ਰਾਕੇਸ਼ ਕੇਮਾਰ ਖਹਿਰਾ ਬੱਗਾ, ਗੁਰਪ੍ਰੀਤ ਸਿੰਘ ਜੱਸਲ ਬਿੱਲੀ ਚੁਹਾਰਮੀ, ਕੁਲਵਿੰਦਰ ਕੌਰ ਮਲਸੀਆਂ ਆਕਲਪੁਰ, ਦਵਿੰਦਰ ਸਿੰਘ ਦੌਲਤਪੁਰ ਢੱਡਾ, ਜਸਵਿੰਦਰ ਕੌਰ ਕੋਟਲਾ ਸੂਰਜ ਮੱਲ ਅਤੇ ਹਰੀਸ਼ ਕੁਮਾਰ ਪਰਜੀਆਂ ਕਲਾਂ ਨੇ ਨਿਭਾਈ। ਮੁਕਾਬਲੇ ’ਚ ਸਰਕਾਰੀ ਪ੍ਰਾਇਮਰੀ ਸਕੂਲ ਮਲਸੀਆਂ (ਕੁੜੀਆਂ) ਦੇ ਕੁੱਕ ਦਲਬੀਰ ਕੌਰ ਅਤੇ ਜੋਤੀ ਨੇ ਪਹਿਲਾ ਸਥਾਨ ਕੀਤਾ। ਦੂਜਾ ਸਥਾਨ ਸਾਂਝੇ ਤੌਰ ਤੇ ਮਨਜੀਤ ਕੌਰ (ਕੋਟਲਾ ਸੂਰਜ ਮੱਲ) ਅਤੇ ਰਿਤੂ (ਸੈਦਪੁਰ ਝਿੜੀ) ਨੇ ਅਤੇ ਤੀਜਾ ਸਥਾਨ ਪਰਵੀਨ ਕੁਮਾਰੀ (ਨਵਾਂ ਕਿਲ੍ਹਾ) ਨੇ ਹਾਸਲ ਕੀਤਾ। ਇਸੇ ਤਰ੍ਹਾਂ ਰਣਜੀਤ ਕੌਰ (ਕੋਟਲਾ ਹੇਰਾਂ) ਅਤੇ ਸਰਬਜੀਤ ਕੌਰ (ਸਾਂਦ) ਕ੍ਰੰਵਾਰ ਚੌਥੇ ਤੇ ਪੰਜਵੇਂ ਸਥਾਨ ’ਤੇ ਰਹੇ। ਇਸ ਮੌਕੇ ਸਰਕਾਰੀ ਪ੍ਰਾਈਮਰੀ ਸਕੂਲ ਮਲਸੀਆਂ (ਕੁੜੀਆਂ) ਦੇ ਹੈੱਡ ਟੀਚਰ ਸੁਰਿੰਦਰਜੀਤ ਸਿੰਘ, ਮਿੱਡ-ਡੇ ਮੀਲ ਮੈਨੇਜਰ ਰਾਕੇਸ਼ ਕੁਮਾਰ, ਅਕਾਊਂਟੈਂਟ ਆਸ਼ੀਸ਼, ਕਲਰਕ ਵੀਰ ਸਿੰਘ, ਐੱਮਆਈਐੱਸ ਕੋ-ਆਰਡੀਨੇਟਰ ਚਰਨਜੀਤ ਸਿੰਘ, ਲੇਖਾਕਾਰ ਰਾਕੇਸ਼ ਕੁਮਾਰ, ਢੰਡੋਵਾਲ ਸਕੂਲ ਦੇ ਹੈੱਡ ਟੀਚਰ ਜਤਿੰਦਰ ਅਰੋੜਾ ਤੇ ਹੋਰਨਾਂ ਨੇ ਜੇਤੂ ਕੁੱਕਜ਼ ਨੂੰ ਵਧਾਈ ਦਿੱਤੀ।