ਮੱਲ੍ਹੀਆਂ ਖੁਰਦ ਦੀ ਟੀਮ ਨੇ ਕਬੱਡੀ ਕੱਪ ’ਤੇ ਕੀਤਾ ਕਬਜ਼ਾ
ਮੱਲੀਆਂ ਖੁਰਦ ਦੀ ਟੀਮ ਨੇ ਕਬੱਡੀ ਕੱਪ ’ਤੇ ਕੀਤਾ ਕਬਜ਼ਾ
Publish Date: Thu, 26 Mar 2026 06:56 PM (IST)
Updated Date: Thu, 26 Mar 2026 06:59 PM (IST)
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਇੰਟਰਨੈਸ਼ਨਲ ਕਬੱਡੀ ਖਿਡਾਰੀ ਸਵਰਗੀ ਸੰਦੀਪ ਅੰਬੀਆਂ, ਸਰਬਜੀਤ ਸਾਬੀ ਤੇ ਦਵਿੰਦਰ ਗੁਲਾਬੂ ਕਬੱਡੀ ਖਿਡਾਰੀ ਮੱਲ੍ਹੀਆਂ ਖੁਰਦ ਦੀ ਨਿੱਘੀ ਯਾਦ ਨੂੰ ਸਮਰਪਿਤ ਦੋ ਦਿਨਾਂ ਸ਼ਾਨਦਾਰ ਕਬੱਡੀ ਕੱਪ ਨੌਜਵਾਨ ਸਭਾ ਵੱਲੋਂ ਸਮੂਹ ਨਗਰ ਵਾਸੀਆਂ ਨਗਰ ਪੰਚਾਇਤ ਤੇ ਐੱਨਆਰਆਈ ਵੀਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਪ੍ਰਧਾਨ ਬਲਜੀਤ ਮਨੀਲਾ, ਮਲਕੀਤ ਯੂਐੱਸਏ ਤੇ ਬੱਗਾ ਮੱਲੀ ਦੀ ਅਗਵਾਈ ਹੇਠ ਮੱਲ੍ਹੀਆਂ ਖੁਰਦ ਵਿਖੇ ਕਰਵਾਇਆ। ਟੂਰਨਾਮੈਂਟ ਦੇ ਪਹਿਲੇ ਦਿਨ 73 ਕਿਲੋ ਵਰਗ ਤੇ 55 ਕਿੱਲੋ ਵਰਗ ਦੀਆਂ ਟੀਮਾਂ ਦੇ ਪਿੰਡ ਪੱਧਰ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ’ਚ 55 ਕਿੱਲੋ ਵਰਗ ’ਚ ਪਹਿਲੇ ਨੰਬਰ ’ਤੇ ਘਮਿਆਰਾ ਦੀ ਟੀਮ ਤੇ ਦੂਜੇ ਨੰਬਰ ’ਤੇ ਮੱਲ੍ਹੀਆਂ ਖੁਰਦ ਦੀ ਟੀਮ ਰਹੀ। ਇਸੇ ਤਰ੍ਹਾਂ 73 ਕਿੱਲੋ ਵਰਗ ’ਚ ਪਹਿਲੇ ਨੰਬਰ ’ਤੇ ਚੱਕ ਕਲਾ ਦੀ ਟੀਮ ਤੇ ਦੂਜੇ ਨੰਬਰ ਤੇ ਮੱਲ੍ਹੀਆਂ ਖੁਰਦ ਦੀ ਟੀਮ ਜੇਤੂ ਰਹੀ।
ਦੂਜੇ ਦਿਨ ਪਿੰਡ ਪੱਧਰ ਦੀਆਂ ਖੁੱਲ੍ਹੇ ਭਾਰ ਦੀਆਂ 16 ਟੀਮਾਂ ਦੇ ਫਸਮੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਦਾ ਦਰਸ਼ਕਾਂ ਨੇ ਖੂਬ ਮਨੋਰੰਜਨ ਕੀਤਾ। ਪਿੰਡ ਪੱਧਰ ਖੁੱਲੇ ਭਾਰ ’ਚ ਮੱਲ੍ਹੀਆਂ ਖੁਰਦ ਦੀ ਟੀਮ ਨੇ ਚਿੱਟੀ ਪਿੰਡ ਦੀ ਟੀਮ ਨੂੰ ਹਰਾ ਕੇ ਕਬੱਡੀ ਕੱਪ ਜਿੱਤਿਆ ਤੇ ਬੱਲੇ ਬੱਲੇ ਕਰਵਾਈ। ਖੁੱਲ੍ਹੇ ਭਾਰ ’ਚ ਵੈਸਟ ਰੇਡਰ ਨਿੱਕਾ ਤੇ ਵੈਸਟ ਜਾਫੀ ਜੱਗਾ ਅਲਾਨੇ ਗਏ। ਇਸ ਮੌਕੇ ’ਤੇ ਕੁੜੀਆਂ ਦਾ ਕਬੱਡੀ ਦਾ ਸ਼ੋਅ ਮੈਚ ਵੀ ਕਰਵਾਇਆ ਗਿਆ। ਟੂਰਨਾਮੈਂਟ ’ਚ ਕੁਮੈਂਟਰੀ ਦੀ ਸੇਵਾ ਪ੍ਰਸਿੱਧ ਕਮੈਂਟਰ ਰਾਜਨ ਕਲਿਆਣ ਤੇ ਜੀਐੱਸ ਕਲੇਰ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ’ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਪ੍ਰਬੰਧ ਕੀਤੇ ਗਏ ਸਨ। ਟੂਰਨਾਮੈਂਟ ’ਚ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਵਿਸ਼ੇਸ਼ ਸ਼ਿਰਕਤ ਕੀਤੀ।
ਇਸ ਕਬੱਡੀ ਕੱਪ ਲਈ ਨੰਬਰਦਾਰ ਸੋਹਣ ਸਿੰਘ ਮੱਲੀ, ਮਲਕੀਤ ਸਿੰਘ ਯੂਐੱਸਏ, ਬੱਗਾ ਮੱਲੀ, ਪ੍ਰਧਾਨ ਬਲਜੀਤ ਸਿੰਘ ਮਨੀਲਾ, ਸੁਖਵਿੰਦਰ ਸਿੰਘ ਮੱਲੀ, ਗੁਰਮੇਲ ਸਿੰਘ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਮੱਲੀ ਯੂਐੱਸਏ, ਭਿੰਦਾ ਲੰਬੜ, ਰਾਜਾ ਯੂਕੇ, ਪ੍ਰਿਤਪਾਲ ਭੁਟੋ, ਸਰਪੰਚ ਗੁਰਮੀਤ ਸਿੰਘ, ਬਖਸ਼ੀਸ਼ ਸਿੰਘ ਮਨੀਲਾ, ਬੰਤ ਸਿੰਘ ਮਨੀਲਾ, ਮੰਗਤ ਸਿੰਘ ਯੂਕੇ, ਅੰਮ੍ਰਿਤ, ਬੁੱਗਾ, ਪਿੰਦਰੀ, ਮਨੀ ਕਬੱਡੀ ਖਿਡਾਰੀ, ਸੁਖਵਿੰਦਰ ਸਿੰਘ ਸੋਖਾ, ਹਰਦੀਪ ਸਿੰਘ, ਕਾਲਾ ਡੇਅਰੀ ਵਾਲਾ, ਸਤਨਾਮ ਸਿੰਘ, ਬਲਕਾਰ ਸਿੰਘ, ਲੱਖਾ ਡੇਅਰੀ ਵਾਲਾ, ਅਮਰੀਕ ਲੰਬਰ, ਪਰਮਜੀਤ ਸਿੰਘ ਤੇ ਹੋਰਨਾਂ ਵੱਲੋਂ ਵੀ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਪ੍ਰਧਾਨ ਬਲਜੀਤ ਮਨੀਲਾ ਤੇ ਬੱਗਾ ਮੱਲੀ ਨੇ ਸਮੂਹ ਸਹਿਯੋਗੀਆਂ ਅਤੇ ਟੂਰਨਾਮੈਂਟ ਵਿਚ ਆਈਆਂ ਟੀਮਾਂ ਦਾ ਧੰਨਵਾਦ ਕੀਤਾ। ਇਹ ਟੂਰਨਾਮੈਂਟ ਤਾਰਿਆਂ ਦੀ ਲੋਏ ਸਫਲਤਾ ਪੂਰਵਕ ਸਮਾਪਤ ਹੋਣ ’ਚ ਸਫਲ ਰਿਹਾ।