ਬੋਲੀਨਾ ਨੂੰ ਪ੍ਰਧਾਨ ਬਣਾਉਣਾ ਸ਼ਲਾਘਾਯੋਗ ਕਦਮ : ਜੌਹਲ
ਹਰਬੋਲਿੰਦਰ ਸਿੰਘ ਬੋਲੀਨਾ ਨੂੰ ਪਚਰੰਗਾ ਸਰਕਲ ਦਾ ਪ੍ਰਧਾਨ ਬਣਾਉਣਾ ਸ਼ਲਾਘਾਯੋਗ ਕਦਮ: ਜੋਹਲ
Publish Date: Wed, 18 Mar 2026 08:58 PM (IST)
Updated Date: Wed, 18 Mar 2026 09:01 PM (IST)
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਵਿਧਾਨ ਸਭਾ ਹਲਕਾ ਕਰਤਾਰਪੁਰ ਅਧੀਨ ਪਚਰੰਗਾ ਸਰਕਲ ਦਾ ਪ੍ਰਧਾਨ ਹਰਬੋਲਿੰਦਰ ਸਿੰਘ ਬੋਲੀਨਾ ਨੂੰ ਨਿਯੁਕਤ ਕਰਨ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਨੇਤ੍ਰਿਤਵ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਐੱਨਆਰਆਈ ਆਗੂ ਰਣਜੀਤ ਸਿੰਘ ਜੌਹਲ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਜ਼ਿਲ੍ਹਾ ਜਥੇਦਾਰ ਬੱਚਿਤਰ ਸਿੰਘ ਕੋਹੜ ਤੇ ਹਲਕਾ ਇੰਚਾਰਜ ਮਹਿੰਦਰ ਸਿੰਘ ਕੇਪੀ ਵੱਲੋਂ ਬੋਲੀਨਾ ਨੂੰ ਇਹ ਜ਼ਿੰਮੇਵਾਰੀ ਦੇਣਾ ਇਕ ਸ਼ਲਾਘਾਯੋਗ ਫੈਸਲਾ ਹੈ। ਉਨ੍ਹਾਂ ਕਿਹਾ ਕਿ ਹਰਬੋਲਿੰਦਰ ਸਿੰਘ ਬੋਲੀਨਾ ਪਾਰਟੀ ਦੇ ਨਿਧੜਕ ਅਤੇ ਮਿਹਨਤੀ ਆਗੂ ਹਨ, ਜਿਨ੍ਹਾਂ ਨੇ ਹਮੇਸ਼ਾ ਪਾਰਟੀ ਵੱਲੋਂ ਦਿੱਤੀਆਂ ਜ਼ਿੰਮੇਵਾਰੀਆਂ ਨੂੰ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਇਆ ਹੈ। ਜੌਹਲ ਨੇ ਬੋਲੀਨਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪਰਿਵਾਰ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ ਤੇ ਪਿਛਲੇ 10 ਸਾਲਾਂ ਦੌਰਾਨ ਪਾਰਟੀ ਸੱਤਾ ’ਚ ਨਾ ਹੋਣ ਦੇ ਬਾਵਜੂਦ ਉਹ ਪਾਰਟੀ ਦੀਆਂ ਗਤੀਵਿਧੀਆਂ ’ਚ ਸਰਗਰਮ ਰਹੇ ਹਨ। ਉਨ੍ਹਾਂ ਕਿਹਾ ਕਿ ਬੋਲੀਨਾ ਨੇ ਹਮੇਸ਼ਾ ਪਾਰਟੀ ਦੀਆਂ ਨੀਤੀਆਂ ਅਨੁਸਾਰ ਲੋਕਾਂ ਦੀ ਸੇਵਾ ਕੀਤੀ ਹੈ ਤੇ ਉਨ੍ਹਾਂ ਦੀ ਨਿਯੁਕਤੀ ਨਾਲ ਹਲਕਾ ਕਰਤਾਰਪੁਰ ’ਚ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ।