ਨਸ਼ਾਮੁਕਤ ਸੂਬਾ ਬਣਾਉਣਾ ਪੰਜਾਬ ਸਰਕਾਰ ਦਾ ਸੁਪਨਾ : ਸ਼ਾਹਪੁਰੀ
ਨਸ਼ਾ ਮੁਕਤ ਸੂਬਾ ਬਣਾਉਣਾ ਪੰਜਾਬ ਸਰਕਾਰ ਦਾ ਸੁਪਨਾ : ਡਾ. ਅਸ਼ਨੀ ਕੁਮਾਰ ਸ਼ਾਹਪੁਰੀ
Publish Date: Tue, 06 Jan 2026 08:39 PM (IST)
Updated Date: Tue, 06 Jan 2026 08:41 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣਾ ਪੰਜਾਬ ਸਰਕਾਰ ਦਾ ਮੁੱਖ ਟੀਚਾ ਹੈ ਤੇ ਇਸ ਲਈ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਲਗਾਤਾਰ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਇਹ ਸ਼ਬਦ ਡਾ. ਅਸ਼ਨੀ ਕੁਮਾਰ ਸ਼ਾਹਪੁਰੀ, ਸੀਨੀਅਰ ਆਗੂ ਤੇ ਬਲਾਕ ਪ੍ਰਧਾਨ ਨਸ਼ਾ ਮੁਕਤੀ ਮੋਰਚਾ ਆਮ ਆਦਮੀ ਪਾਰਟੀ ਫਿਲੌਰ ਨੇ ਕਹੇ। ਉਹ ਪੰਕਜ ਰਾਏ ਭਾਰਦਵਾਜ, ਹਲਕਾ ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ ਆਮ ਆਦਮੀ ਪਾਰਟੀ ਫਿਲੌਰ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਸਰਕਾਰੀ ਮੁਹਿੰਮ ਸਬੰਧੀ ਵਿਚਾਰ-ਵਟਾਂਦਰਾ ਕਰ ਰਹੇ ਸਨ। ਡਾ. ਸ਼ਾਹਪੁਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਪੰਜਾਬ ’ਚੋਂ ਨਸ਼ਿਆਂ ਨੂੰ ਰੋਕਣ ਤੇ ਜੜ੍ਹ ਤੋਂ ਖਤਮ ਕਰਨ ਵੱਲ ਇਕ ਮਹੱਤਵਪੂਰਨ ਤੇ ਸ਼ਲਾਘਾਯੋਗ ਉਪਰਾਲਾ ਹੈ।