ਮਹਿਲਾ ਕਾਂਗਰਸ ਵਰਕਰਾਂ ਨੇ ਫੂਕਿਆ ਕੇਂਦਰ ਸਰਕਾਰ ਦਾ ਪੁਤਲਾ
ਮਹਿਲਾ ਕਾਂਗਰਸ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ, ਮੋਦੀ ਦਾ ਪੁਤਲਾ ਸਾੜਿਆ
Publish Date: Mon, 16 Mar 2026 06:53 PM (IST)
Updated Date: Mon, 16 Mar 2026 06:55 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹਾ ਮਹਿਲਾ ਕਾਂਗਰਸ ਜਲੰਧਰ ਸ਼ਹਿਰੀ ਦੀ ਪ੍ਰਧਾਨ ਕੰਚਨ ਠਾਕੁਰ ਦੀ ਅਗਵਾਈ ਹੇਠ ਸੋਮਵਾਰ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਗਿਆ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਮਹਿਲਾ ਕਾਂਗਰਸ ਪ੍ਰਧਾਨ ਕੰਚਨ ਠਾਕੁਰ, ਜਲੰਧਰ ਵੈਸਟ ਤੋਂ ਇੰਚਾਰਜ ਸੁਰਿੰਦਰ ਕੌਰ ਤੇ ਕੌਂਸਲਰ ਡਾ. ਜਸਲੀਨ ਸੇਠੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ’ਚ ਨਾਕਾਮ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਲੋਕਾਂ ਨੂੰ ਗੈਸ ਸਿਲੰਡਰ ਪ੍ਰਾਪਤ ਕਰਨ ਲਈ ਲੰਬੀਆਂ ਕਤਾਰਾਂ ’ਚ ਖੜ੍ਹਾ ਹੋਣਾ ਪੈ ਰਿਹਾ ਹੈ ਤੇ ਕਈ ਥਾਵਾਂ 'ਤੇ ਲੋਕ ਬਲੈਕ ’ਚ ਤਿੰਨ ਗੁਣਾ ਵੱਧ ਕੀਮਤ ਦੇ ਕੇ ਸਿਲੰਡਰ ਖਰੀਦਣ ਲਈ ਮਜਬੂਰ ਹਨ।
ਮਹਿਲਾ ਕਾਂਗਰਸ ਵਰਕਰਾਂ ਨੇ “ਨਰਿੰਦਰ ਗਾਇਬ, ਸਿਲੰਡਰ ਗਾਇਬ” ਦੇ ਨਾਅਰੇ ਲਗਾ ਕੇ ਕੇਂਦਰ ਸਰਕਾਰ ਖ਼ਿਲਾਫ਼ ਆਪਣਾ ਗੁੱਸਾ ਪ੍ਰਗਟਾਇਆ। ਆਗੂਆਂ ਨੇ ਕਿਹਾ ਕਿ ਇਸ ਅਹਿਮ ਮੁੱਦੇ 'ਤੇ ਸਰਕਾਰ ਵੱਲੋਂ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਜਾ ਰਿਹਾ। ਇਸ ਮੌਕੇ ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਸਮੇਤ ਬਬਲੀ ਬਰਾੜ, ਵੰਦਨਾ ਮਹਿਤਾ, ਐਡਵੋਕੇਟ ਮਧੂ ਰਚਨਾ, ਆਸ਼ਾ ਅਗਰਵਾਲ, ਪਲਵੀ, ਭਾਵਨਾ, ਸਨੇਹਾ, ਸੋਨਮ ਦੇਵਾ, ਬਲਜੀਤ, ਖੁਸ਼ੀ, ਮੋਨਿਕਾ, ਕਵੀ, ਆਸ਼ਾ ਠਾਕੁਰ, ਰਣਜੀਤ ਕੌਰ, ਧੋਨੀ ਥਾਪਰ, ਨਰੇਸ਼ ਵਰਮਾ, ਅਰੁਣ ਸਹਿਗਲ, ਗੁਲਸ਼ਨ ਮਿੱਡਾ, ਹਰੀਸ਼ ਅਰੋੜਾ, ਪ੍ਰਭਦਿਆਲ ਭਗਤ, ਕਰਨ ਵਰਮਾ, ਅਕਸ਼ਵੰਤ ਖੋਸਲਾ, ਯਸ਼ ਪਾਲ, ਸੁਧੀਰ ਘੁੱਗੀ, ਟੌਨੂ ਜਿੰਦਲ, ਵਿਪਿਨ ਕੁਮਾਰ, ਵਿਕਰਮ ਦੱਤਾ, ਆਲਮ ਅਲੀ, ਬ੍ਰਹਮ ਦੇਵ ਸਹੋਤਾ, ਮੁਨੀਸ਼ ਪਾਹਵਾ, ਮੁਕੇਸ਼ ਗਰੋਵਰ, ਅਨਿਲ ਕੁਮਾਰ, ਅਸ਼ੋਕ ਹੰਸ, ਰਵੀ ਬੱਗਾ ਤੇ ਰਾਹੁਲ ਧੀਰ ਆਦਿ ਵੀ ਮੌਜੂਦ ਸਨ।