ਸ਼ਿਵ ਮੰਦਰ ਲਸੂੜੀ ’ਚ ਮਨਾਈ ਮਹਾਸ਼ਿਵਰਾਤਰੀ
ਸ਼ਿਵ ਮੰਦਰ ਲਸੂੜੀ ਵਿਖੇ ਮਨਾਇਆ ਮਹਾਸ਼ਿਵਰਾਤਰੀ ਦਾ ਤਿਉਹਾਰ
Publish Date: Wed, 18 Feb 2026 08:26 PM (IST)
Updated Date: Wed, 18 Feb 2026 08:27 PM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਨੇੜਲੇ ਪਿੰਡ ਲਸੂੜੀ ਦੇ ਸ਼ਿਵ ਮੰਦਰ ਵਿਖੇ ਦੁਰਗਾ ਭਜਨ ਮੰਡਲੀ ਲਸੂੜੀ ਵੱਲੋਂ ਮਹਾਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਗਿਆ। ਸਮਾਗਮ ਦੌਰਾਨ ਸੰਗਤਾਂ ਨੇ ਮੰਦਰ ਵਿਖੇ ਨਤਮਸਤਕ ਹੋ ਕੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਜੰਗਮਾਂ ਨੇ ਆਪਣੀ ਰਵਾਇਤੀ ਸ਼ੈਲੀ ਅਤੇ ਸਾਜ਼ਾਂ ਨਾਲ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੇ ਵਿਆਹ ਦੀ ਪੂਰੀ ਗਾਥਾ ਸੁਣਾਈ। ਉਨ੍ਹਾਂ ਵੱਲੋਂ ਗਾਏ ਗਏ ਸ਼ਿਵ ਵਿਵਾਹ ਦੇ ਪ੍ਰਸੰਗਾਂ ਨੇ ਸੰਗਤਾਂ ਨੂੰ ਮੰਤਰ-ਮੁਗਧ ਕਰ ਦਿੱਤਾ। ਮੰਦਰ ਕਮੇਟੀ ਵੱਲੋਂ ਆਈਆਂ ਹੋਈਆਂ ਸੰਗਤਾਂ ਲਈ ਲੰਗਰ ਅਤੇ ਪ੍ਰਸ਼ਾਦ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਪ੍ਰਬੰਧਕਾਂ ਵੱਲੋਂ ਜੰਗਮਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ‘ਚ ਪਿੰਡ ਵਾਸੀ ਹਾਜ਼ਰ ਸਨ।