ਅੱਪਰਾ ਦੇ ਪ੍ਰਾਚੀਨ ਸ਼ਿਵ ਮੰਦਰ ’ਚ ਮਹਾਂਸ਼ਿਵਰਾਤਰੀ ਸ਼ੁਰੂ
ਅੱਪਰਾ ਦੇ ਪ੍ਰਾਚੀਨ ਸ਼ਿਵ ਮੰਦਰ ’ਚ ਮਹਾਂਸ਼ਿਵਰਾਤਰੀ ਦਾ ਤਿਉਹਾਰ ਸ਼ੁਰੂ
Publish Date: Sat, 14 Feb 2026 07:13 PM (IST)
Updated Date: Sat, 14 Feb 2026 07:15 PM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਸਥਾਨਕ ਭਾਈ ਮੇਹਰ ਚੰਦ (ਬੀਐੱਮਸੀ ਚੌਕ) ਅੱਪਰਾ ਵਿਖੇ ਸਥਿਤ ਪ੍ਰਾਚੀਨ ਸ਼ਿਵ ਮੰਦਰ ’ਚ ਮਹਾਂਸ਼ਿਵਰਾਤਰੀ ਦਾ ਤਿਉਹਾਰ ਸ਼ੁਰੂ ਹੋ ਗਿਆ ਹੈ। ਸਮੂਹ ਪ੍ਰਬੰਧਕਾਂ ਨੇ ਦੱਸਿਆ ਕਿ ਬੀਤੀ 13 ਫਰਵਰੀ ਨੂੰ ਮਹਾਂਸ਼ਿਵਰਾਤਰੀ ਦੇ ਪਹਿਲੇ ਦਿਨ ਪ੍ਰਾਚੀਨ ਸ਼ਿਵ ਮੰਦਰ ਤੋਂ ਭੋਲੇ ਬਾਬਾ ਜੀ ਦੀ ਜਾਗੋ ਪੂਰੇ ਸਤਿਕਾਰ ਤੇ ਧੂਮਧਾਮ ਨਾਲ ਕੱਢੀ ਗਈ, ਜਿਸ ਤੋਂ ਬਾਅਦ ਭਾਈ ਮੇਹਰ ਚੰਦ ਜੀ ਦੀ ਸਰਾਂ ਵਿਖੇ ਲੰਗਰ ਵਰਤਾਇਆ ਗਿਆ। 14 ਫਰਵਰੀ ਨੂੰ ਸਵੇਰੇ ਸ਼੍ਰੀ ਰਾਮਾਇਣ ਦਾ ਪਾਠ ਸ਼ੁਰੂ ਹੋਇਆ। ਇਕ ਸ਼ਾਮ ਭੋਲੇ ਬਾਬਾ ਦੇ ਨਾਮ 'ਤੇ ਰਾਤ 8:30 ਵਜੇ ਧਾਰਮਿਕ ਸਮਾਗਮ ਹੋਵੇਗਾ। ਇਸ ਮੌਕੇ ਗਾਇਕ ਸੰਨੀ ਮਿੱਤਲ ਭਗਵਾਨ ਸ਼ਿਵ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ। ਅੱਜ 15 ਫਰਵਰੀ ਨੂੰ ਸਵੇਰੇ 7 ਵਜੇ ਚਾਹ ਤੇ ਪਕੌੜਿਆਂ ਦਾ ਲੰਗਰ ਵਰਤਾਇਆ ਜਾਵੇਗਾ। ਇਸ ਤੋਂ ਬਾਅਦ ਹਵਨ ਯੱਗ ਕੀਤਾ ਜਾਵੇਗਾ, ਫਿਰ ਸ਼੍ਰੀ ਰਾਮਾਇਣ ਦਾ ਪਾਠ ਸ਼ੁਰੂ ਹੋਵੇਗਾ। ਉਪਰੰਤ ਲੰਗਰ ਵਰਤਾਇਆ ਜਾਵੇਗਾ। ਸ਼ਿਵ ਪੂਜਾ ਰਾਤ 8:30 ਵਜੇ ਹੋਵੇਗੀ।