ਸ਼ਿਵ ਮੰਦਰ, ਕਿਸ਼ਨਗੜ੍ਹ ’ਚ ਮਹਾਸ਼ਿਵਰਾਤਰੀ ਮਨਾਈ
ਨਹਿਰ ’ਤੇ ਸਥਿਤ ਸ਼ਿਵ ਮੰਦਿਰ ਕਿਸ਼ਨਗੜ੍ਹ ਵਿਖੇ ਮਹਾਂਸ਼ਿਵਰਾਤਰੀ ਸ਼ਰਧਾ ਨਾਲ ਮਨਾਈ
Publish Date: Sun, 15 Feb 2026 09:26 PM (IST)
Updated Date: Mon, 16 Feb 2026 04:15 AM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਪਿੰਡ ਕਿਸ਼ਨਗੜ੍ਹ ਵਿਖੇ ਨਹਿਰ ਕਿਨਾਰੇ ਸਥਿਤ ਸ਼ਿਵ ਮੰਦਰ, ਕਿਸ਼ਨਗੜ੍ਹ ’ਚ ਮਹਾਸ਼ਿਵਰਾਤਰੀ ਦਾ ਦਿਹਾੜਾ ਮੰਦਰ ਪ੍ਰਬੰਧਕ ਕਮੇਟੀ, ਸੇਵਾਦਾਰਾਂ ਤੇ ਸਮੂਹ ਸਾਧ ਸੰਗਤ ਦੇ ਸਾਂਝੇ ਸਹਿਯੋਗ ਨਾਲ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਕਾਰਜਕ੍ਰਮ ਦੀ ਸ਼ੁਰੂਆਤ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਕੀਤੀ ਗਈ। ਇਸ ਉਪਰੰਤ ਭਗਵਾਨ ਸ਼ਿਵ ਜੀ ਦੀ ਵਿਧੀ-ਵਿਧਾਨ ਸਹਿਤ ਪੂਜਾ ਅਰਚਨਾ ਕੀਤੀ ਗਈ। ਹਾਜ਼ਰ ਸੰਗਤਾਂ ਵੱਲੋਂ ਚੌਂਕੀ ਲਗਾ ਕੇ ਭੋਲੇਨਾਥ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ, ਜਿਸ ਨਾਲ ਮੰਦਰ ਪ੍ਰੰਗਣ ਭਕਤੀ ਰਸ ’ਚ ਰੰਗਿਆ ਰਹਿਆ। ਮੱਥਾ ਟੇਕਣ ਆਈਆਂ ਸੰਗਤਾਂ ਨੇ ਪਾਵਨ ਸ਼ਿਵਲਿੰਗ ’ਤੇ ਜਲ, ਫਲ-ਫਰੂਟ ਅਰਪਿਤ ਕਰਦੇ ਹੋਏ ਸ਼ਰਧਾ ਭਾਵਨਾ ਪ੍ਰਗਟਾਈ ਤੇ ਨਤਮਸਤਕ ਹੋ ਕੇ ਅਸੀਸਾਂ ਪ੍ਰਾਪਤ ਕੀਤੀਆਂ। ਇਸ ਮੌਕੇ ਮੰਦਰ ’ਚ ਆਈਆਂ ਸੰਗਤਾਂ ਲਈ ਚਾਹ, ਫਲ-ਫਰੂਟ ਦੇ ਪ੍ਰਸ਼ਾਦ ਤੇ ਅਤੁੱਟ ਲੰਗਰ ਦੀ ਵੀ ਵਿਵਸਥਾ ਕੀਤੀ ਗਈ। ਸਮਾਗਮ ਦੌਰਾਨ ਸੇਵਾਦਾਰ ਜੀਤਾ ਸਮੇਤ ਇਲਾਕੇ ਭਰ ਦੀਆਂ ਵੱਡੀ ਗਿਣਤੀ ’ਚ ਸਾਧ ਸੰਗਤਾਂ ਹਾਜ਼ਰ ਰਹੀਆਂ।