ਚਾਲੀ ਮੁਕਤਿਆਂ ਦੀ ਯਾਦ ’ਚ ਮਾਘੀ ਦੇ ਦੀਵਾਨ ਸਜਾਏ
ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਚਾਲੀ ਮੁਕਤਿਆਂ ਦੀ ਯਾਦ ’ਚ ਮਾਘੀ ਦੇ ਦੀਵਾਨ ਸਜਾਏ
Publish Date: Wed, 14 Jan 2026 06:56 PM (IST)
Updated Date: Wed, 14 Jan 2026 06:57 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਚਾਲੀ ਮੁਕਤਿਆਂ ਦੀ ਯਾਦ ’ਚ ਵਿਸ਼ੇਸ਼ ਦੀਵਾਨ ਸਜਾਏ ਗਏ, ਜਿਸ ’ਚ ਹਜ਼ੂਰੀ ਰਾਗੀ ਜੱਥਿਆਂ ਤੋਂ ਇਲਾਵਾ ਭਾਈ ਦਿਲਬਾਗ ਸਿੰਘ ਕਪੂਰਥਲਾ, ਸਿੱਖ ਮਿਸ਼ਨਰੀ ਕਾਲਜ ਦੇ ਪ੍ਰੋਫੈਸਰ ਤੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਡਾ. ਜਤਿੰਦਰ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਰੂਪ ਸਿੰਘ ਦੇ ਜਥਿਆਂ ਨੇ ਰਾਗ ਬਸੰਤ ’ਚ ਕੀਰਤਨ ਨਾਲ ਹਾਜ਼ਰੀ ਲਗਾਈ। ਬੇਅੰਤ ਸਿੰਘ ਸਰਹੱਦੀ ਨੇ ਗੁਰੂ ਇਤਿਹਾਸ ਤੇ ਮਾਘੀ ਦੇ ਪਵਿੱਤਰ ਦਿਹਾੜੇ ਦੀ ਮਹੱਤਤਾ ਬਾਰੇ ਸੰਗਤਾਂ ਨਾਲ ਸਾਂਝ ਪਾਈ। ਦੀਵਾਨ ਦੀ ਸੇਵਾ ਸਵ. ਇੰਦਰਦੀਪ ਸਿੰਘ ਸਹਿਗਲ ਦੇ ਪਰਿਵਾਰ, ਗੁਰਪ੍ਰੀਤ ਸਿੰਘ ਤਲਵਾੜ ਤੇ ਹਰਮਨਦੀਪ ਸਿੰਘ ਸਹਿਗਲ ਵਲੋਂ ਹੋਈ। ਪ੍ਰਧਾਨ ਗੁਰਕ੍ਰਿਪਾਲ ਸਿੰਘ ਨੇ ਸੰਗਤਾਂ ਦਾ ਤੇ ਆਏ ਹੋਏ ਜੱਥਿਆਂ ਦਾ ਧੰਨਵਾਦ ਕਰਦੇ ਹੋਏ ਸਹਿਗਲ ਪਰਿਵਾਰ ਤੇ ਤਲਵਾਰ ਪਰਿਵਾਰ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਸਮਾਗਮ ’ਚ ਬੇਅੰਤ ਸਿੰਘ ਸਰਹੱਦੀ, ਪ੍ਰਧਾਨ ਗੁਰਕਿਰਪਾਲ ਸਿੰਘ, ਚੇਅਰਮੈਨ ਕੋਰ ਕਮੇਟੀ ਹਰਜੀਤ ਸਿੰਘ ਐਡਵੋਕੇਟ, ਚਰਨਜੀਤ ਸਿੰਘ ਸਰਾਫ, ਗੁਰਮੀਤ ਸਿੰਘ ਜਨਰਲ ਸਕੱਤਰ, ਭੁਪਿੰਦਰ ਸਿੰਘ ਤਲਵਾੜ, ਭੁਪਿੰਦਰ ਸਿੰਘ ਸਹਿਗਲ, ਗੁਰਪ੍ਰੀਤ ਸਿੰਘ ਤਲਵਾੜ, ਪ੍ਰਿੰਸ ਤਲਵਾੜ, ਹਰਮਨਦੀਪ ਸਿੰਘ ਸਹਿਗਲ, ਰੋਮਨਦੀਪ ਸਿੰਘ ਸਹਿਗਲ, ਹਰਕਰਨ ਸਿੰਘ ਤਲਵਾੜ, ਇੰਦਰਪਾਲ ਸਿੰਘ ਸਕੱਤਰ, ਜਗਜੀਤ ਸਿੰਘ ਖਜ਼ਾਨਚੀ, ਇੰਦਰਪਾਲ ਸਿੰਘ ਅਰੋੜਾ, ਚਰਨਜੀਤ ਸਿੰਘ ਲੁਬਾਣਾ ਆਦਿ ਸੰਗਤਾਂ ਨੇ ਹਾਜ਼ਰੀ ਭਰੀ।