ਖਾਲਸਾ ਕਾਲਜ ਨੇ ਕਰਵਾਈ 'ਆਈਟੀ-ਸਪਾਰਕ'
ਲਾਇਲਪੁਰ ਖਾਲਸਾ ਕਾਲਜ ਦੇ ਪੀਜੀ ਕੰਪਿਊਟਰ ਸਾਇੰਸ ਤੇ ਆਈਟੀ ਵਿਭਾਗ ਨੇ 'ਆਈਟੀ-ਸਪਾਰਕ' ਕਰਵਾਈ
Publish Date: Tue, 17 Feb 2026 06:25 PM (IST)
Updated Date: Tue, 17 Feb 2026 06:27 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੀਜੀ ਡਿਪਾਰਟਮੈਂਟ ਆਫ ਕੰਪਿਊਟਰ ਸਾਇੰਸ ਐਂਡ ਆਈਟੀ ਵੱਲੋਂ ਵਿਦਿਆਰਥੀਆਂ ’ਚ ਸਿਰਜਣਾਤਮਕਤਾ ਤੇ ਮੁਕਾਬਲੇ ਦੀ ਭਾਵਨਾ ਨੂੰ ਉਤਸ਼ਾਹਤ ਕਰਨ ਲਈ ਸਾਲਾਨਾ ਅੰਤਰ-ਵਿਭਾਗੀ ਆਈਟੀ ਪ੍ਰਤੀਯੋਗਤਾ ‘ਆਈਟੀ-ਸਪਾਰਕ’ ਕਰਵਾਈ ਗਈ। ਦੋ-ਰੋਜ਼ਾ ਇਸ ਸਮਾਗਮ ਦਾ ਉਦਘਾਟਨ ਕਾਲਜ ਦੇ ਪ੍ਰਿੰਸੀਪਲ ਡਾ. ਰਸ਼ਪਾਲ ਸਿੰਘ ਸੰਧੂ ਨੇ ਕੀਤਾ। ਇਸ ਮੌਕੇ ਵਿਭਾਗ ਮੁਖੀ ਪ੍ਰੋ. ਸੰਜੀਵ ਕੁਮਾਰ ਅਨੰਦ ਤੇ ਫੈਕਲਟੀ ਮੈਂਬਰ ਵੀ ਮੌਜੂਦ ਸਨ। ਪ੍ਰਿੰਸੀਪਲ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਦੀ ਸਮੁੱਚੀ ਸ਼ਖਸੀਅਤ ਨਿਖਾਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਸਮਾਗਮ ਦੌਰਾਨ 17 ਵੱਖ-ਵੱਖ ਮੁਕਾਬਲੇ ਕਰਵਾਏ ਗਏ। ਕੁੱਲ 206 ਟੀਮਾਂ ਤੇ 381 ਵਿਦਿਆਰਥੀਆਂ ਨੇ ਹਿੱਸਾ ਲਿਆ। ਪ੍ਰੋਗਰਾਮ ਦੇ ਕੋਆਰਡੀਨੇਟਰ ਪ੍ਰੋ. ਮਨਦੀਪ ਸਿੰਘ ਭਾਟੀਆ ਸਨ, ਜਦਕਿ ਮੰਚ ਦਾ ਸੰਚਾਲਨ ਡਾ. ਦਲਜੀਤ ਕੌਰ ਵੱਲੋਂ ਕੀਤਾ ਗਿਆ।