ਮਾਨਸਿਕ ਸਿਹਤ ਤੰਦਰੁਸਤੀ ਸਿਖਲਾਈ ਸੈਸ਼ਨ ਕਰਵਾਇਆ
ਲਾਇਲਪੁਰ ਖਾਲਸਾ ਕਾਲਜ ਵੱਲੋਂ ਮਾਨਸਿਕ ਸਿਹਤ ਤੰਦਰੁਸਤੀ ਸਿਖਲਾਈ ਸੈਸ਼ਨ ਕਰਵਾਇਆ
Publish Date: Thu, 19 Feb 2026 06:33 PM (IST)
Updated Date: Thu, 19 Feb 2026 06:36 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਾਇਲਪੁਰ ਖਾਲਸਾ ਕਾਲਜ ਵੱਲੋਂ ਕੰਪਿਊਟਰ ਆਡੀਟੋਰੀਅਮ ’ਚ ਮਾਨਸਿਕ ਸਿਹਤ ਤੰਦਰੁਸਤੀ ਸਿਖਲਾਈ ਸੈਸ਼ਨ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਦੇ ਸਵਾਗਤੀ ਭਾਸ਼ਣ ਨਾਲ ਹੋਈ, ਜਿਨ੍ਹਾਂ ਨੌਜਵਾਨਾਂ ’ਚ ਵਧ ਰਹੀਆਂ ਮਾਨਸਿਕ ਸਿਹਤ ਚੁਣੌਤੀਆਂ ’ਤੇ ਚਿੰਤਾ ਜਤਾਈ ਤੇ ਜਾਗਰੂਕਤਾ ਦੀ ਲੋੜ ’ਤੇ ਜ਼ੋਰ ਦਿੱਤਾ। ਮੁੱਖ ਬੁਲਾਰੇ ਸੀਨੀਅਰ ਮਨੋਵਿਗਿਆਨੀ ਡਾ. ਪੱਲਵੀ ਖੰਨਾ ਨੇ “ਖੁਦਕੁਸ਼ੀ ਦੇ ਲੱਛਣਾਂ ਦੀ ਸ਼ੁਰੂਆਤੀ ਪਛਾਣ ਤੇ ਰੋਕਥਾਮ” ਵਿਸ਼ੇ ’ਤੇ ਸੰਬੋਧਨ ਕਰਦੇ ਹੋਏ ਕਿਹਾ ਕਿ 15 ਤੋਂ 29 ਸਾਲ ਦੇ ਨੌਜਵਾਨ ਸਭ ਤੋਂ ਸੰਵੇਦਨਸ਼ੀਲ ਵਰਗ ਹਨ। ਉਨ੍ਹਾਂ ਅਕਾਦਮਿਕ ਦਬਾਅ, ਸਮਾਜਿਕ ਤੁਲਨਾ, ਧੱਕੇਸ਼ਾਹੀ ਤੇ ਡਿਜੀਟਲ ਨਿਰਭਰਤਾ ਵਰਗੇ ਕਾਰਕਾਂ ’ਤੇ ਚਰਚਾ ਕੀਤੀ ਤੇ ਮਾਨਸਿਕ ਸਿਹਤ ਸਬੰਧੀ ਕਲੰਕ ਧੋਣ ਦੀ ਅਪੀਲ ਕੀਤੀ। ਸੈਸ਼ਨ ਦੇ ਅੰਤ ’ਚ ਮਾਨਸਿਕ ਸਿਹਤ ਕਮੇਟੀ ਦੇ ਕਨਵੀਨਰ ਡਾ. ਸਿਮਰਨਜੀਤ ਸਿੰਘ ਬੈਂਸ ਨੇ ਧੰਨਵਾਦ ਕੀਤਾ ਤੇ ਹੈਲਪਲਾਈਨ ਜਾਣਕਾਰੀ ਸਾਂਝੀ ਕੀਤੀ। ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਨੁੱਕੜ ਨਾਟਕ ਰਾਹੀਂ ਵੀ ਜਾਗਰੂਕਤਾ ਫੈਲਾਈ ਗਈ। ਇਹ ਪਹਿਲ ਕਾਲਜ ਵੱਲੋਂ ਸਿਹਤਮੰਦ ਤੇ ਹਮਦਰਦ ਅਕਾਦਮਿਕ ਵਾਤਾਵਰਨ ਬਣਾਉਣ ਦੀ ਦਿਸ਼ਾ ’ਚ ਮਹੱਤਵਪੂਰਨ ਕਦਮ ਹੈ।