ਖ਼ਾਲਸਾ ਕਾਲਜ ’ਚ ਔਰਤਾਂ ਲਈ ਬਰਾਬਰ ਮੌਕਿਆਂ ਦੀ ਵਕਾਲਤ
ਲਾਇਲਪੁਰ ਖਾਲਸਾ ਕਾਲਜ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ
Publish Date: Tue, 10 Mar 2026 06:17 PM (IST)
Updated Date: Tue, 10 Mar 2026 06:21 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਾਇਲਪੁਰ ਖਾਲਸਾ ਕਾਲਜ ਦੇ ਪੀਜੀ ਅੰਗਰੇਜ਼ੀ ਵਿਭਾਗ ਦੇ ਅੰਗਰੇਜ਼ੀ ਸਾਹਿਤਕ ਸੁਸਾਇਟੀ, ਐੱਨਐੱਸਐੱਸ ਯੂਨਿਟ, ਰੈੱਡ ਰਿਬਨ ਕਲੱਬ ਤੇ ਆਈਆਈਸੀ ਨੇ ਰੋਟਰੀ ਕਲੱਬ ਜਲੰਧਰ ਹੈਲਪਿੰਗ ਹੈਂਡਸ ਦੇ ਸਹਿਯੋਗ ਨਾਲ ਮਹਿਲਾ ਅਧਿਆਪਨ ਤੇ ਗੈਰ-ਅਧਿਆਪਨ ਸਟਾਫ਼ ਤੇ ਵਿਦਿਆਰਥੀਆਂ ਲਈ ਮਹਿਲਾ ਸਿਹਤ ਨਾਲ ਸਬੰਧਤ ਇਕ ਇੰਟਰਐਕਟਿਵ ਸੈਸ਼ਨ ਕਰਵਾਇਆ। ਇਸ ਸਮਾਗਮ ’ਚ ਡਾ. ਹਰਿੰਦਰ ਕੌਰ, ਜੋ ਇਨੋਸੈਂਟ ਹਾਰਟ ਹਸਪਤਾਲ ਵਿਖੇ ਇਕ ਤਜਰਬੇਕਾਰ ਗਾਇਨੀਕੋਲੋਜਿਸਟ ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ। ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਤੇ ਡਾ. ਬਲਰਾਜ ਕੌਰ, ਮੁਖੀ ਅੰਗਰੇਜ਼ੀ ਵਿਭਾਗ ਨੇ ਗੁਲਦਸਤੇ ਨਾਲ ਸਵਾਗਤ ਕੀਤਾ। ਡਾ. ਸੰਧੂ ਨੇ ਉਦਘਾਟਨੀ ਭਾਸ਼ਣ ’ਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਨੇ ਔਰਤਾਂ ਲਈ ਬਰਾਬਰ ਮੌਕੇ ਦੀ ਵਕਾਲਤ ਕੀਤੀ ਤੇ ਰਾਜ ਤੇ ਰਾਸ਼ਟਰੀ ਪੱਧਰ ਤੇ ਸ਼ਾਨਦਾਰ ਪ੍ਰਾਪਤੀਆਂ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਤੇ ਸਟਾਫ ਮੈਂਬਰਾਂ ਦੀ ਸ਼ਲਾਘਾ ਕੀਤੀ। ਡਾ. ਹਰਿੰਦਰ ਕੌਰ ਨੇ ਆਪਣੇ ਸੰਬੋਧਨ ’ਚ ਔਰਤਾਂ ਦੀ ਸਿਹਤ ਬਾਰੇ ਚਰਚਾ ਕੀਤੀ। ਇਸ ਤੋਂ ਇਲਾਵਾ ਡਾ. ਮਨਦੀਪ ਸਿੰਘ ਨੇ ਔਰਤ ਪਛਾਣ ਨਾਲ ਸਬੰਧਤ ਵੱਖ-ਵੱਖ ਮਿੱਥਾਂ ਦਾ ਵਰਣਨ ਕੀਤਾ। ਇਸ ਸਮਾਗਮ ਦੌਰਾਨ, ਰਾਜ ਤੇ ਰਾਸ਼ਟਰੀ ਸਮਾਗਮਾਂ (ਨਵੀਂ ਦਿੱਲੀ ਵਿਖੇ ਗਣਤੰਤਰ ਦਿਵਸ ਦੀ ਝਾਕੀ, ਤੇਲੰਗਾਨਾ ਵਿਖੇ ਰਾਸ਼ਟਰੀ ਏਕਤਾ ਕੈਂਪ, ਰਾਜ ਪੱਧਰੀ ਐਡਵੈਂਚਰ ਕੈਂਪ ਤੇ ਰਾਜ ਪੱਧਰੀ ਯੁਵਾ ਸੰਸਦ) ’ਚ ਹਿੱਸਾ ਲੈਣ ਵਾਲੀਆਂ ਮਹਿਲਾ ਐੱਨਐੱਸਐੱਸ ਵਲੰਟੀਅਰਾਂ ਨੂੰ ਸਨਮਾਨਿਤ ਕੀਤਾ ਗਿਆ। ਅੰਤ ’ਚ ਡਾ. ਬਲਰਾਜ ਕੌਰ ਨੇ ਸਾਰਿਆ ਦਾ ਧੰਨਵਾਦ ਕੀਤਾ। ਸਟੇਜ ਦਾ ਪ੍ਰਬੰਧਨ ਐੱਨਐੱਸਐੱਸ ਦੇ ਮੁੱਖ ਪ੍ਰੋਗਰਾਮ ਅਧਿਕਾਰੀ ਪ੍ਰੋ. ਸਤਪਾਲ ਸਿੰਘ ਵੱਲੋਂ ਕੀਤਾ ਗਿਆ। ਇਸ ਸਮਾਗਮ ਦੌਰਾਨ, ਫਿਜ਼ੀਓਥੈਰੇਪੀ ਵਿਭਾਗ ਤੋਂ ਡਾ. ਜਸਵੰਤ ਕੌਰ, ਰਾਜਨੀਤੀ ਸ਼ਾਸਤਰ ਵਿਭਾਗ ਦੇ ਮੁਖੀ ਪ੍ਰੋ. ਅਨੂ ਮੂਮ, ਭੂਗੋਲ ਵਿਭਾਗ ਦੇ ਮੁਖੀ ਪ੍ਰੋ. ਪੂਜਾ ਰਾਣਾ, ਟੀਚਿੰਗ ਤੇ ਨਾਨ-ਟੀਚਿੰਗ ਸਟਾਫ਼ ਮੈਂਬਰ ਤੇ ਮਹਿਲਾ ਵਿਦਿਆਰਥੀ ਵੱਡੀ ਗਿਣਤੀ ’ਚ ਮੌਜੂਦ ਸਨ।