ਐੱਲਪੀਯੂ ਨੇ ਇੰਡੀਆ-ਏਆਈ ਇੰਪੈਕਟ ਸਮਿਟ 2026 ’ਚ 15 ਏਆਈ ਪ੍ਰੋਜੈਕਟ ਪੇਸ਼ ਕੀਤੇ
ਐੱਲਪੀਯੂ ਨੇ ਇੰਡੀਆ-ਏਆਈ ਇਮਪੈਕਟ ਸਮਿਟ 2026 ’ਚ 15 ਏਆਈ ਪ੍ਰੋਜੈਕਟ ਪੇਸ਼ ਕੀਤੇ
Publish Date: Tue, 17 Feb 2026 08:49 PM (IST)
Updated Date: Wed, 18 Feb 2026 04:15 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਨਵੀਂ ਦਿੱਲੀ ’ਚ ਕਰਵਾਇਆ ਇੰਡੀਆ-ਏਆਈ ਇੰਪੈਕਟ ਸਮਿਟ 2026 ’ਚ 15 ਏਆਈ-ਆਧਾਰਤ ਪ੍ਰੋਜੈਕਟ ਪੇਸ਼ ਕੀਤੇ। ਸਮਿਟ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ। ਪ੍ਰੋਜੈਕਟ ਸਿੱਖਿਆ, ਖੇਤੀਬਾੜੀ, ਰੋਬੋਟਿਕਸ, ਸਿਹਤ ਤੇ ਪਹੁੰਚਯੋਗਤਾ ਵਰਗੇ ਖੇਤਰਾਂ ’ਤੇ ਕੇਂਦ੍ਰਿਤ ਸਨ। ਵਿਦਿਆਰਥੀਆਂ ਤੇ ਖੋਜ ਟੀਮਾਂ ਨੇ ਹਾਰਡਵੇਅਰ ਡਿਜ਼ਾਈਨ, ਡਿਜੀਟਲ ਸਹਿਯੋਗ, ਏਆਈ-ਅਧਾਰਤ ਸਿਹਤ, ਖੇਤੀਬਾੜੀ ਤੇ ਰੋਬੋਟਿਕਸ ਹੱਲ ਪੇਸ਼ ਕੀਤੇ। ਖੇਤੀਬਾੜੀ ਲਈ ਡਾ. ਕਿਸਾਨ, ਏਜੰਟ ਹਾਰਵੈਸਟ ਤੇ ਕ੍ਰਿਸ਼ਿਕਾ ਏਆਈ ਵਰਗੇ ਪ੍ਰੋਜੈਕਟ ਸ਼ਾਮਲ ਸਨ। ਸਿਹਤ ਤੇ ਤੰਦਰੁਸਤੀ ਲਈ ਮੈਟਾਜ਼ੈਡ ਏਆਈ, ਫੇਮੋਰਾ ਏਆਈ ਤੇ ਐਡੁਬ੍ਰੇਲ ਪਲੇਟਫਾਰਮ ਪ੍ਰਸਤੁਤ ਕੀਤੇ ਗਏ। ਡਾ. ਅਸ਼ੋਕ ਕੁਮਾਰ ਮਿੱਤਲ, ਐੱਲਪੀਯੂ ਦੇ ਚਾਂਸਲਰ ਨੇ ਕਿਹਾ ਕਿ ਏਆਈ ਨਾ ਸਿਰਫ਼ ਆਰਥਿਕ ਵਿਕਾਸ, ਸਗੋਂ ਸਮਾਜਿਕ ਇਕੁਇਟੀ ਤੇ ਸਥਿਰਤਾ ਲਈ ਵੀ ਯੋਗਦਾਨ ਦੇ ਸਕਦਾ ਹੈ। ਐੱਲਪੀਯੂ ਨੇ 250 ਤੋਂ ਵੱਧ ਸਟਾਰਟਅੱਪਸ ਤੇ 2,900 ਤੋਂ ਵੱਧ ਪੇਟੈਂਟਾਂ ਦੇ ਨਾਲ ਖੋਜ ਤੇ ਨਵੀਨਤਾ ਲਈ ਮਜ਼ਬੂਤ ਈਕੋ ਸਿਸਟਮ ਤਿਆਰ ਕੀਤਾ ਹੈ।