ਵਿਆਹ ਦੀ ਪੇਸ਼ਕਸ਼ ਠੁਕਰਾਉਣ ’ਤੇ ਕੀਤਾ ਹੰਗਾਮਾ
ਵਿਆਹ ਦੇ ਪ੍ਰਸਤਾਵ ਨੂੰ ਰੱਦ ਕਰਨ ਤੋਂ ਬਾਅਦ ਔਰਤ ਦੇ ਘਰ ’ਚ ਪ੍ਰੇਮੀ ਦਾ ਹੰਗਾਮਾ
Publish Date: Wed, 01 Apr 2026 10:54 PM (IST)
Updated Date: Wed, 01 Apr 2026 10:58 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਗੁਰੂ ਸੰਤ ਨਗਰ ਇਲਾਕੇ ’ਚ ਇਕ ਨੌਜਵਾਨ ਨੇ ਘਰ ਵਿਚ ਵੜ ਕੇ ਹੰਗਾਮਾ ਕੀਤਾ। ਇਹ ਘਟਨਾ ਵਿਆਹ ਦੇ ਪ੍ਰਸਤਾਵ ਨੂੰ ਰੱਦ ਕਰਨ ਕਾਰਨ ਵਾਪਰੀ ਦੱਸੀ ਜਾ ਰਹੀ ਹੈ। ਮੁਲਜ਼ਮ ਨੇ ਨਾ ਸਿਰਫ਼ ਮੁਟਿਆਰ ਨਾਲ ਬਦਸਲੂਕੀ ਕੀਤੀ, ਸਗੋਂ ਉਸਦੀ ਬਜ਼ੁਰਗ ਮਾਂ ਤੇ ਹਮਲਾ ਵੀ ਕੀਤਾ। ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿਚ ਪੀੜਤਾ ਨੇ ਖੁਲਾਸਾ ਕੀਤਾ ਕਿ ਬੰਟੀ ਨਾਮ ਦਾ ਇਕ ਨੌਜਵਾਨ ਲਗਪਗ ਦੋ ਸਾਲਾਂ ਤੋਂ ਲਗਾਤਾਰ ਪਰੇਸ਼ਾਨ ਕਰ ਰਿਹਾ ਸੀ। ਉਹ ਉਸ ਤੇ ਵਿਆਹ ਕਰਨ ਲਈ ਦਬਾਅ ਪਾ ਰਿਹਾ ਸੀ ਪਰ ਮੁਟਿਆਰ ਤੇ ਪਰਿਵਾਰ ਨੇ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ। ਇਸ ਕਾਰਨ ਭੜਕ ਕੇ ਨੌਜਵਾਨ ਬੀਤੀ ਰਾਤ ਸ਼ਰਾਬ ’ਚ ਟੱਲੀ ਹੋ ਕੇ ਘਰ ’ਚ ਗਾਲੀ-ਗਲੋਚ ਕੀਤੀ। ਜਦੋਂ ਹੰਗਾਮਾ ਸੁਣ ਕੇ ਮੁਟਿਆਰ ਦੀ ਮਾਂ ਉਸ ਦੀ ਮਦਦ ਲਈ ਦੌੜੀ ਤਾਂ ਮੁਲਜ਼ਮ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਗੁਆਂਢੀ ਵੀ ਇਕੱਠੇ ਹੋ ਗਏ, ਭੀੜ ਨੂੰ ਦੇਖ ਕੇ ਮੁਲਜ਼ਮ ਮੌਕੇ ਤੋਂ ਭੱਜ ਗਿਆ। ਘਟਨਾ ਬਾਰੇ ਜਾਣਕਾਰੀ ਮਿਲਣ ਤੇ ਇਕ ਪੁਲਿਸ ਟੀਮ ਨੇ ਜਾਂਚ ਕਰਨ ਲਈ ਮੌਕੇ ’ਤੇ ਪੁੱਜੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੀੜਤ ਦਾ ਬਿਆਨ ਦਰਜ ਕਰ ਲਿਆ ਗਿਆ ਹੈ ਤੇ ਮੁਲਜ਼ਮ ਵਿਰੁੱਧ ਢੁਕਵੀਂ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।