ਸਮਾਜ-ਸੇਵੀ ਸੰਸਥਾ ਨੇ ਗੱਡੀਆਂ ’ਤੇ ਲਾਏ ਰਿਫਲੈੱਕਟਰ
ਧੁੰਦ ਨੂੰ ਦੇਖਦੇ ਹੋਏ ਸਮਾਜ ਸੇਵੀ ਸੰਸਥਾ ਵੱਲੋਂ ਗੱਡੀਆਂ ’ਤੇ ਲਾਏ ਗਏ ਰਿਫਲੈੱਕਟਰ
Publish Date: Thu, 01 Jan 2026 07:58 PM (IST)
Updated Date: Fri, 02 Jan 2026 04:12 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਗੁਰੂ ਨਾਨਕ ਮੋਦੀਖਾਨਾ ਚੈਰੀਟੇਬਲ ਟਰੱਸਟ ਲੋਹੀਆਂ ਖ਼ਾਸ, ਨਦਰਿ ਕਰਮਿ ਸੇਵਾ ਦਲ ਲੋਹੀਆਂ ਖ਼ਾਸ , ਗੁ. ਸਿੱਖ ਸੈਂਟਰ ਆਫ਼ ਸਿਆਟਲ ਅਮਰੀਕਾ ਤੇ ਸੋਚ ਸੈਂਟਰ ਸਿਆਟਲ ਅਮਰੀਕਾ ਵੱਲੋਂ ਐਕਸੀਡੈਂਟ ਦੌਰਾਨ ਜ਼ਖ਼ਮੀ ਹੋਏ ਲੋਕਾਂ ਦੀ ਆਰਥਿਕ ਮਦਦ ਤੋਂ ਇਲਾਵਾ ਪੋਹ ਦੇ ਮਹੀਨੇ ਗਹਿਰੀ ਧੁੰਦ ਦੀ ਵਜ੍ਹਾ ਨਾਲ਼ ਸੜਕਾਂ ਉੱਪਰ ਵਾਪਰਦੇ ਹਾਦਸਿਆਂ ਤੋਂ ਲੋਕਾਂ ਨੂੰ ਬਚਾਉਣ ਲਈ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਟਰੈੱਕਟਰ ਟਰਾਲੀਆਂ, ਟਰੱਕ, ਟੈਂਪੂ, ਘੜੁੱਕੇ ਤੇ ਹੋਰ ਗੱਡੀਆਂ ’ਤੇ ਰਿਫਲੈੱਕਟਰ ਲਾਏ ਗਏ। ਸਤਿੰਦਰ ਸਿੰਘ ਖ਼ਾਲਸਾ , ਤਲਵਿੰਦਰ ਸਿੰਘ ਕੰਗ, ਵਿਕਾਸ ਵਰਮਾ, ਰਾਜ ਸਤੀਜਾ, ਮਾ. ਪਰਮਿੰਦਰ ਸਿੰਘ, ਮਾ. ਰੁਪਿੰਦਰਜੀਤ ਸਿੰਘ ਬੰਟੀ, ਮੋਤੀ ਲਾਲ ਕਾਲੀਆ, ਬਾਡੀ ਬਿਲਡਰ ਸਤਿੰਦਰ ਸਿੰਘ ਨੇ ਦੱਸਿਆ ਕਿ ਲੋਹੀਆਂ ਨਗਰ ਦੇ ਸੁਲਤਾਨਪੁਰ ਵਾਲ਼ੇ ਚੌਰਾਹੇ ਉੱਪਰ ਵੱਖ-ਵੱਖ ਤਰ੍ਹਾਂ ਦੀਆਂ ਗੱਡੀਆਂ ਤੇ 700 ਦੇ ਕਰੀਬ ਰਿਫਲੈੱਕਟਰ ਲਾਏ ਗਏ ਹਨ, ਜਦਕਿ ਆਉਂਦੇ ਦਿਨਾਂ ’ਚ ਵੀ ਇਹ ਮੁਹਿੰਮ ਜਾਰੀ ਰਹੇਗੀ। ਇਸ ਮੌਕੇ ਸੁਖਵਿੰਦਰ ਸਿੰਘ ਸੋਨੂੰ, ਅਬਦੁਲ ਅਲੀ, ਡਾ. ਹਰਬੰਸ ਸ਼ਰਮਾ, ਪਰਮਜੀਤ ਸਿੰਘ ਪੰਮਾ, ਸਾਹਿਲ ਸਚਦੇਵਾ, ਗਗਨਦੀਪ ਅਤੇ ਅਰਮਾਨ ਵੀ ਮੌਜੂਦ ਸਨ।