ਸਮਾਜ ’ਚ ਅਮੀਰੀ-ਗਰੀਬੀ ਦਾ ਪਾੜਾ ਵਧਿਆ : ਜਰਨੈਲ ਸਿੰਘ
ਲੋਕ ਇਨਸਾਫ ਮੰਚ ਵੱਲੋਂ ਸ਼ਹੀਦੀ ਦਿਹਾੜਾ ਮਨਾਇਆ
Publish Date: Mon, 23 Mar 2026 07:36 PM (IST)
Updated Date: Mon, 23 Mar 2026 07:40 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਲੌਰ : ਲੋਕ ਇਨਸਾਫ ਮੰਚ ਵੱਲੋਂ ਫਿਲੌਰ ਵਿਖੇ ਸ਼ਹੀਦੇ-ਏ-ਆਜ਼ਮ ਭਗਤ ਸਿੰਘ, ਸ਼ਿਵਰਾਮ ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਆਗੂਆਂ ਵੱਲੋਂ ਭਗਤ ਸਿੰਘ ਦੀ ਤਸਵੀਰ ’ਤੇ ਫੁੱਲ ਮਾਲਾਵਾਂ ਅਰਪਿਤ ਕਰਕੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਗਈ। ਸਮਾਗਮ ਦੌਰਾਨ ਮੰਚ ਦੇ ਪ੍ਰਧਾਨ ਜਰਨੈਲ ਸਿੰਘ ਨੇ ਕਿਹਾ ਕਿ ਸ਼ਹੀਦਾਂ ਨੇ ਜਿਨ੍ਹਾਂ ਸੁਪਨਿਆਂ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ, ਉਹ ਅੱਜ ਆਜ਼ਾਦੀ ਦੇ 78 ਸਾਲ ਬਾਅਦ ਵੀ ਪੂਰੇ ਨਹੀਂ ਹੋਏ। ਉਨ੍ਹਾਂ ਕਿਹਾ ਕਿ ਅੱਜ ਵੀ ਸਮਾਜ ’ਚ ਅਮੀਰ-ਗਰੀਬ ਤੇ ਉੱਚ-ਨੀਚ ਦਾ ਫਰਕ ਮੌਜੂਦ ਹੈ। ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਲੋਕਾਂ ਨੂੰ ਇਕਜੁੱਟ ਹੋ ਕੇ ਸਰਕਾਰ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰਨਾ ਹੋਵੇਗਾ ਤੇ ਸਮਾਜ ’ਚ ਚੇਤਨਾ ਪੈਦਾ ਕਰਨੀ ਲਾਜ਼ਮੀ ਹੈ, ਤਾਂ ਜੋ ਅਸਲ ਇਨਕਲਾਬ ਆ ਸਕੇ। ਇਸ ਮੌਕੇ ਹਨੀ ਫਿਲੌਰ, ਅਸ਼ੋਕ ਲਾਖਾ, ਸਰੂਪ ਲਾਲ ਕਲੇਰ, ਸ਼ਿੰਗਾਰਾ ਰਾਮ, ਰਾਮ ਪਾਲ ਸੈਫਆਬਾਦ, ਰਾਮ ਲਾਲ, ਜਗਦੀਸ਼, ਸੰਤ ਲਾਲ, ਅਨਮੋਲ, ਗੋਪਾਲ, ਲਖਨ, ਕਰਨ ਬੰਗਾ, ਨਵਪ੍ਰੀਤ ਜੱਖੂ, ਸੁਨੀਤਾ ਫਿਲੌਰ, ਬੀਬੀ ਹੰਸ ਕੌਰ, ਅੰਜੂ ਬਿਰਦੀ, ਗੇਜੋ, ਬੰਗੜ੍ਹ, ਮਹਿੰਦਰ ਕੌਰ, ਮਨਪ੍ਰੀਤ ਸੱਲ੍ਹਣ, ਮਾਇਰਾ ਸੱਲ੍ਹਣ, ਕੰਵਲਜੀਤ ਫਿਲੌਰ ਤੇ ਕਾਜਲ ਫਿਲੌਰ ਸਮੇਤ ਹੋਰ ਹਾਜ਼ਰ ਸਨ।