ਡਾ. ਅੰਬੇਡਕਰ ਦੀਆਂ ਸਿੱਖਿਆਵਾਂ ’ਤੇ ਅਮਲ ਜ਼ਰੂਰੀ
ਲੋਕ ਇਨਸਾਫ਼ ਮੰਚ ਵੱਲੋਂ ਬਾਬਾ ਸਾਹਿਬ ਡਾ. ਅੰਬੇਦਕਰ ਦੇ ਜਨਮ ਦਿਹਾੜੇ ਮੌਕੇ ਸ਼ਰਧਾਂਜਲੀ ਸਮਾਗਮ
Publish Date: Tue, 14 Apr 2026 08:36 PM (IST)
Updated Date: Tue, 14 Apr 2026 08:39 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਲੌਰ : ਲੋਕ ਇਨਸਾਫ਼ ਮੰਚ ਤੇ ਜਸਟਿਸ ਆਫ ਪਾਥ ਹਿਊਮਨ ਰਾਈਟਸ ਦੇ ਸਾਂਝੇ ਉਪਰਾਲੇ ਨਾਲ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਮੌਕੇ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਡਾ. ਅੰਬੇਡਕਰ ਦੀਆਂ ਪ੍ਰਤਿਮਾਵਾਂ ’ਤੇ ਫੁੱਲ ਮਾਲਾਵਾਂ ਭੇਟ ਕੀਤੀਆਂ। ਸਮਾਗਮ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਦਾ ਜੀਵਨ ਤੇ ਉਨ੍ਹਾਂ ਵੱਲੋਂ ਰਚਿਆ ਗਿਆ ਸੰਵਿਧਾਨ ਸਮੁੱਚੀ ਮਨੁੱਖਤਾ ਲਈ ਰਾਹਦਾਰੀ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਅੱਜ ਦੇ ਸਮੇਂ ’ਚ ਮਨੁੱਖੀ ਅਧਿਕਾਰਾਂ ਦੀ ਰੱਖਿਆ ਤੇ ਸਮਾਜਿਕ ਬਰਾਬਰੀ ਨੂੰ ਯਕੀਨੀ ਬਣਾਉਣ ਲਈ ਡਾ. ਅੰਬੇਦਕਰ ਦੀਆਂ ਸਿੱਖਿਆਵਾਂ ’ਤੇ ਅਮਲ ਕਰਨਾ ਬਹੁਤ ਜ਼ਰੂਰੀ ਹੈ। ਇਸ ਮੌਕੇ ਜਰਨੈਲ ਫਿਲੌਰ, ਪਰਸ਼ੋਤਮ ਫਿਲੌਰ, ਮਾਸਟਰ ਹੰਸ ਰਾਜ, ਹਨੀ ਫਿਲੌਰ, ਡਾ. ਸੰਦੀਪ, ਡਾ. ਅਸ਼ੋਕ ਕੁਮਾਰ, ਡਾ. ਸੁਨੀਲ, ਸਰੂਪ ਕਲੇਰ, ਰਵੀ ਕੁਮਾਰ (ਯੂਥ ਆਗੂ), ਬੂਟਾ ਰਾਮ, ਜਗਰੂਪ ਸਿੰਘ (ਪੰਚ), ਹਰਨੇਕ ਸਿੰਘ (ਪੰਚ), ਮਨੀਸ਼ ਕਾਲੇਰ, ਸੰਤੋਖ ਲਾਲ, ਜਰਨੈਲ ਰਾਮ, ਕਸ਼ਮੀਰ ਰਾਮ, ਅਮਰਜੀਤ ਕੌਰ (ਪੰਚ), ਲਖਵੀਰ ਰਾਮ, ਬਿੱਟੂ, ਕੇਵਲ ਰਾਮ, ਕਰਮ ਚੰਦ ਅਤੇ ਕੁਲਵੰਤ ਰਾਜ (ਸਾਬਕਾ ਸਰਪੰਚ) ਸਮੇਤ ਕਈ ਹੋਰ ਪਤਵੰਤੇ ਸੱਜਣ ਮੌਜੂਦ ਸਨ। ਅੰਤ ’ਚ ਦੋਵਾਂ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸਮਾਜਿਕ ਨਿਆਂ ਤੇ ਲੋਕ ਹਿੱਤਾਂ ਲਈ ਆਪਣਾ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ।