‘ਬੇਟੀ ਬਚਾਓ-ਬੇਟੀ ਪੜ੍ਹਾਓ’ ਸੁਨੇਹੇ ਨਾਲ ਮਨਾਈ ਲੋਹੜੀ
ਬੇਟੀ ਬਚਾਓ-ਬੇਟੀ ਪੜ੍ਹਾਓ ਸੰਦੇਸ਼ ਨਾਲ ਐੱਚਐੱਮਵੀ ਹੋਸਟਲ ’ਚ ਲੋਹੜੀ ਉਤਸਵ ਮਨਾਇਆ
Publish Date: Wed, 14 Jan 2026 07:51 PM (IST)
Updated Date: Wed, 14 Jan 2026 07:54 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐੱਚਐੱਮਵੀ ਦੇ ਹੋਸਟਲ ’ਚ ਲੋਹੜੀ ਬਹੁਤ ਉਤਸ਼ਾਹ ਨਾਲ ਮਨਾਈ ਗਈ। ਪ੍ਰਿੰਸੀਪਲ ਡਾ. ਖੋਸਲਾ ਨੇ ਸਾਰੀਆਂ ਹੋਸਟਲ ਵਿਦਿਆਰਥਣਾਂ ਤੇ ਸਟਾਫ਼ ਮੈਂਬਰਾਂ ਨੂੰ ਲੋਹੜੀ ਦੀਆਂ ਦਿਲੋਂ ਸ਼ੁਭ ਕਾਮਨਾਵਾਂ ਦਿੱਤੀਆਂ। ਤਿਉਹਾਰ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਲੋਹੜੀ ਵਿਅਕਤੀਆਂ ਨੂੰ ਮਿਹਨਤੀ ਤੇ ਸਮਰਪਿਤ ਬਣਨ ਲਈ ਪ੍ਰੇਰਿਤ ਕਰਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਇਮਾਨਦਾਰ ਯਤਨਾਂ ਤੇ ਦ੍ਰਿੜਤਾ ਨਾਲ ਅੱਗੇ ਵਧਦੇ ਰਹਿਣ ਤੇ ਆਪਣੇ ਜੀਵਨ ਦੇ ਟੀਚਿਆਂ ਨੂੰ ਪ੍ਰਾਪਤ ਕਰਨ ’ਤੇ ਕੇਂਦ੍ਰਿਤ ਰਹਿਣ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਨੇ ਕਿਹਾ ਕਿ ਧੀਆਂ ਕਿਸੇ ਵੀ ਖੇਤਰ ’ਚ ਪੁੱਤਰਾਂ ਨਾਲੋਂ ਘੱਟ ਸਮਰੱਥ ਨਹੀਂ ਹਨ ਤੇ ਅਜਿਹੇ ਤਿਉਹਾਰ ਵਿਦਿਆਰਥੀਆਂ ’ਚ ਵਿਸ਼ਵਾਸ, ਸੱਭਿਆਚਾਰਕ ਮਾਣ ਤੇ ਏਕਤਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਨੇ ਇਸ ਸਮਾਗਮ ਨੂੰ ਸਫਲ ਕਰਵਾਉਣ ਲਈ ਪੂਰੇ ਹੋਸਟਲ ਸਟਾਫ਼ ਨੂੰ ਵਧਾਈ ਦਿੱਤੀ। ਵਿਦਿਆਰਥਣਾਂ ਵੱਲੋਂ ਪੇਸ਼ ਕੀਤੇ ਗਏ ਗਿੱਧੇ ਤੇ ਭੰਗੜੇ ਦੀ ਪੇਸ਼ਕਾਰੀ ਨਾਲ ਸਾਰਾ ਮਾਹੌਲ ਆਨੰਦਮਈ ਹੋ ਗਿਆ। ਲੋਹੜੀ ਦੇ ਮੌਕੇ ਤੇ ਸਾਰਿਆਂ ਨੂੰ ਮੂੰਗਫਲੀ, ਰਿਓੜੀਆਂ ਤੇ ਮਿਠਾਈਆਂ ਵੰਡੀਆਂ ਗਈਆਂ। ਇਸ ਪ੍ਰੋਗਰਾਮ ਦਾ ਮੁੱਖ ਟੀਚਾ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦੇ ਸੰਦੇਸ਼ ਨੂੰ ਸਮਾਜ ਤੱਕ ਪਹੁੰਚਾਉਣਾ ਸੀ। ਪ੍ਰੋਗਰਾਮ ਦੇ ਅੰਤ ’ਚ ਸਾਰਿਆਂ ਨੇ ਧੀਆਂ ਦੇ ਸਨਮਾਨ ’ਚ ਇਸ ਸਾਰਥਕ ਪਹਿਲ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਡੀਨ ਰੈਜੀਡੈਂਟ ਸਕਾਲਰ ਡਾ. ਮੀਨੂੰ ਤਲਵਾੜ ਤੇ ਹਾਸਟਲ ਵਾਰਡਨਸ ਜਸਬੀਰ ਕੌਰ, ਅਮਨਜੋਤ ਕੌਰ ਤੇ ਕਾਜਲ ਵੀ ਮੌਜੂਦ ਸਨ।