- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਲੰਧਰ-ਦਿੱਲੀ ਨੈਸ਼ਨਲ ਹਾਈਵੇ 'ਤੇ ਗੁਰਾਇਆ ਦੇ ਪਿੰਡ ਘੁੜਕਾ ਸਥਿਤ ਜੌਹਲ ਫਾਰਮ 'ਚ ਐਤਵਾਰ ਨੂੰ ਲੋਹੜੀ ਉਤਸਵ ਮਨਾਇਆ ਗਿਆ। ਇੱਥੇ ਇਕੱਠੀਆਂ 5100 ਨਵਜੰਮੀਆਂ ਧੀਆਂ ਦੀ ਲੋਹੜੀ ਮਲਾ ਕੇ ਮਹਿਲਾ ਸਸ਼ਕਤੀਕਰਨ ਅਤੇ ਕੰਨਿਆ ਭਰੂਣ ਹੱਤਿਆ ਖਿ਼ਲਾਫ਼ ਜਾਗਰੂਕਤਾ ਦਾ ਮਜ਼ਬੂਤ ਸੰਦੇਸ਼ ਦਿੱਤਾ ਗਿਆ।
ਮਨਜੀਤ ਮੱਕੜ, ਪੰਜਾਬੀ ਜਾਗਰਣ, ਗੁਰਾਇਆ : ਜਲੰਧਰ-ਦਿੱਲੀ ਨੈਸ਼ਨਲ ਹਾਈਵੇ 'ਤੇ ਗੁਰਾਇਆ ਦੇ ਪਿੰਡ ਘੁੜਕਾ ਸਥਿਤ ਜੌਹਲ ਫਾਰਮ 'ਚ ਐਤਵਾਰ ਨੂੰ ਲੋਹੜੀ ਉਤਸਵ ਮਨਾਇਆ ਗਿਆ। ਇੱਥੇ ਇਕੱਠੀਆਂ 5100 ਨਵਜੰਮੀਆਂ ਧੀਆਂ ਦੀ ਲੋਹੜੀ ਮਲਾ ਕੇ ਮਹਿਲਾ ਸਸ਼ਕਤੀਕਰਨ ਅਤੇ ਕੰਨਿਆ ਭਰੂਣ ਹੱਤਿਆ ਖਿ਼ਲਾਫ਼ ਜਾਗਰੂਕਤਾ ਦਾ ਮਜ਼ਬੂਤ ਸੰਦੇਸ਼ ਦਿੱਤਾ ਗਿਆ। ਪ੍ਰੋਗਰਾਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਲਗਾਤਾਰ ਦੂਜੀ ਵਾਰ ਮੁੱਖ ਮਹਿਮਾਨ ਦੇ ਰੂਪ 'ਚ ਸ਼ਾਮਲ ਹੋਏ।
ਇਸ ਮੌਕੇ ਸੰਤ ਗੁਰਚਰਨ ਸਿੰਘ ਪੰਡਵਾਂ ਵਾਲਿਆਂ ਵੱਲੋਂ ਆਪਣੇ ਕਰ ਕਮਲਾਂ ਨਾਲ ਸਮਾਗਮ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਡਾ਼ ਗੁਰਪ੍ਰੀਤ ਕੌਰ ਮਾਨ ਪਤਨੀ ਮੁੱਖ ਮੰਤਰੀ ਪੰਜਾਬ , ਰਾਜ ਲਾਲੀ ਗਿੱਲ ਮਹਿਲਾ ਕਮਿਸ਼ਨ ਪੰਜਾਬ ਸਰਕਾਰ, ਡਾ ਬਲਜੀਤ ਕੌਰ ਵੈਲਫੇਅਰ ਮੰਤਰੀ ਪੰਜਾਬ ਸਰਕਾਰ, ਹੰਸ ਰਾਜ ਹੰਸ, ਵਿਜੈ ਸਾਪਲਾ, ਪ੍ਰਗਟ ਸਿੰਘ ਵਿਧਾਇਕ ਹਲਕਾ ਕੈਂਟ ਜਲੰਧਰ, ਜੋਗਿੰਦਰ ਸਿੰਘ ਮਾਨ, ਪਰਮਿੰਦਰ ਕੌਰ ਪੰਜਾਬ ਪ੍ਰਧਾਨ ਐਨਆਰਆਈ ਸਭਾ ਵੱਲੋਂ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਗਈ।
ਇਸ ਮੌਕੇ ਡਾ. ਗੁਰਪ੍ਰੀਤ ਕੌਰ ਮਾਨ ਨੇ ਸਮਾਗਮ 'ਚ ਸ਼ਿਰਕਤ ਕਰਦਿਆਂ ਲੋਕਾਂ ਨੂੰ ਲੜਕੀਆਂ ਨੂੰ ਹੋਰ ਮਜ਼ਬੂਤ ਤੇ ਸਫਲ ਬਣਾਉਣ ਲਈ ਉਨ੍ਹਾਂ ਨੂੰ ਬਰਾਬਰੀ ਦੇ ਮੌਕੇ 'ਤੇ ਹਲਾਸ਼ੇਰੀ ਦੇਣ ਦਾ ਸੱਦਾ ਦਿੱਤਾ। ਇਕੱਠ ਨੂੰ ਸੰਬੋਧਨ ਡਾ਼ ਮਾਨ ਨੇ ਕਿਹਾ ਕਿ ਧੀਆਂ ਸਾਡਾ ਮਾਣ ਹਨ। ਉਨ੍ਹਾਂ ਕਿਹਾ ਕਿ ਮਾਪਿਆਂ ਦੇ ਨਾਲ-ਨਾਲ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀ ਲੜਕੀਆਂ ਨੂੰ ਅਜਿਹਾ ਮਾਹੌਲ ਸਿਰਜੀਏ ਜਿਸ ਸਦਕਾ ਉਹ ਹੋਰ ਮਜ਼ਬੂਤ ਤੇ ਕਾਮਯਾਬ ਬਣ ਸਕਣ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੜਕੀਆਂ ਦੀ ਭਲਾਈ ਤੇ ਉਨ੍ਹਾਂ ਨੂੰ ਹਰ ਖੇਤਰ 'ਚ ਬਰਾਬਰ ਦੇ ਮੌਕੇ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੀ ਧੀਆਂ ਨੂੰ ਜਨਮ ਦਾ, ਸਿੱਖਿਆ ਦਾ ਤੇ ਆਜ਼ਾਦੀ ਦਾ ਅਧਿਕਾਰ ਦੇਣਾ ਚਾਹੀਦਾ ਹੈ।
ਮਹਿਲਾ ਕਮਿਸ਼ਨ ਪੰਜਾਬ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਜੌਹਲ ਪਰਿਵਾਰ ਅਤੇ ਬਾਹੜਾ ਪਰਿਵਾਰ ਵੱਲੋਂ ਕਰਵਾਏ ਜਾ ਰਹੇ ਲੋਕ ਭਲਾਈ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜੋਹਲ ਫਾਰਮ ਸੇਵਾ ਸੁਸਾਇਟੀ ਘੁੜਕਾ ਵਧਾਈ ਦਾ ਪਾਤਰ ਹੈ। ਸੰਸਥਾ ਤੋਂ ਸੰਧ ਲੈ ਕੇ ਹਰ ਇਕ ਨੂੰ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਵੱਲੋਂ ਕਰਵਾਏ ਜਾ ਰਹੇ ਲੋਕ ਭਲਾਈ ਦੇ ਕੰਮਾਂ ਜਿੰਨੀ ਵੀ ਤਾਰੀਫ਼ ਕੀਤੀ ਜਾਵੇ ਓਨੀ ਹੀ ਘੱਟ ਹੈ। ਬਾਹਰਲੇ ਦੇਸ਼ਾ 'ਚ ਵਸਦੇ ਐੱਨਆਰਆਈ ਵੀਰ ਹੀ ਹਨ ਜਿਨ੍ਹਾਂ ਨੇ ਪੰਜਾਬੀ ਵਿਰਸੇ ਨੂੰ ਆਪਣੇ ਦਿਲ 'ਚ ਵਸਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਧੀਆਂ ਨੂੰ ਮਾਨ ਦਿੰਦੇ ਹੋਏ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਉੱਚੇ ਔਹਦਿਆ 'ਤੇ ਐਸਐਸਪੀ , ਡੀਸੀ , ਐਸਡੀਐਮ ਵਰਗੇ ਔਹਦਿਆਂ ਤੇ ਮਹਿਲਾਵਾਂ ਹੀ ਬਿਰਾਜਮਾਨ ਹਨ।
ਇਸ ਮੌਕੇ ਪੰਜਾਬੀ ਗਾਇਕ, ਹੰਸ ਰਾਜ ਹੰਸ ਮਨਮੋਹਣ ਵਾਰਿਸ, ਕਮਲ ਹੀਰ, ਬਲਰਾਜ ਖਿਲਗਾ , ਅਵਤਾਰ ਬਿੱਲਾ, ਪ੍ਰੀਤ ਗੁਰਾਇਆ ,ਤੇ ਮੰਗੀ ਮਾਹਲ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਪੰਜਾਬ ਐਗਰੋ ਦੇ ਚੇਅਰਮੈਨਮੰਗਲ ਸਿੰਘ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਾਜ ਕਮਾਰ ਨੰਗਲ , ਆਮ ਆਦਮੀ ਪਾਰਟੀ ਦੇ ਆਗੂ ਰਾਜਵਿੰਦਰ ਕੌਰ, ਹਲਕਾ ਫਿਲੌਰ ਦੇ ਇੰਚਾਰਜ ਪ੍ਰਿੰ ਪ੍ਰੇਮ ਕੁਮਾਰ ਵੱਲੋਂ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਮੈਡਮ ਆਸ਼ੂ ਚੋਪੜਾ 'ਤੇ ਬਿੱਟੂ ਵਿਲਾਇਤੀਆ ਵੱਲੋਂ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ ਗਈ। ਇਸ ਮੌਕੇ ਜੌਹਲ ਫਾਰਮ ਘੁੜਕਾ ਦੇ ਸਰਪ੍ਰਸਤ ਪਿੰਦੂ ਜੌਹਲ, ਅਮਰੀਕ ਸਿੰਘ ਸੈਣੀ, ਐਸਪੀ ਸਰਬਜੀਤ ਸਿੰਘ ਰਾਏ ਤੇ ਸਤਨਾਮ ਸਿੰਘ ਬਾਹੜਾ ਵੱਲ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ।
ਸਮਾਗਮ ਦੇ ਅੰਤ ਵਿੱਚ ਆਏ ਹੋਏ ਮੁੱਖ ਮਹਿਮਾਨਾਂ ਵੱਲੋਂ ਨਵ ਜਨਮੀਆਂ ਧੀਆਂ ਨੂੰ ਲੋਹੜੀ ਵੰਡੀ ਗਈ ਅਤੇ ਡਾ਼ ਗੁਰਪ੍ਰੀਤ ਕੌਰ ਨੇ ਆਪਣੇ ਹੱਥੀਂ ਲੋਹੜੀ ਬਾਲਦੇ ਹੋਏ ਲੋਹੜੀ ਦੀ ਵਧਾਈ ਦਿੱਤੀ। ਇਸ ਮੌਕੇ ਰਾਜਪਾਲ ਰਾਜਾ ਅਟਵਾਲ, ਜੱਗੂ ਜੌੜਾ ਫਗਵਾੜਾ, ਆਸ਼ੂ ਸਾਪਲਾ, ਮਨੀ ਧਾਲੀਵਾਲ, ਡੀਐਸਪੀ ਭਰਤ ਮਸੀਹ , ਆਪ ਆਗੂ ਸੰਤੌਸ਼ ਕੁਮਾਰ ਗੋਗੀ, ਸੰਜੀਵ ਬੁੱਗਾ, ਐਡਵੋਕੇਟ ਅਸ਼ਵਨੀ ਕੁਮਾਰ, ਸਨੀ ਹੁੰਦਲ, ਪਾਲੀ ਯੂਕੇ, ਬਲਵਿੰਦਰ ਸਿੰਘ ਦੂਲੇ (ਯੂਕੇ) ਅਨੂਪ ਕੌਸ਼ਲ ਰਿੰਕੂ, ਬੱਬੀ ਜੋਹਲ, ਹੈਪੀ ਮਾਹੀ, ਕੁਲਵਿੰਦਰ ਸੰਧੂ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ।