ਐੱਲਕੇਸੀਟੀਸੀ ਵੱਲੋਂ ਇੰਜੀਨੀਅਰਿੰਗ ਸਬੰਧੀ ਕਿਤਾਬ ਜਾਰੀ
ਐੱਲਕੇਸੀਟੀਸੀ ਵੱਲੋਂ ਇੰਜੀਨੀਅਰਿੰਗ, ਪ੍ਰਬੰਧਨ ਤੇ ਸਹਾਇਕ ਸਿਹਤ ਵਿਗਿਆਨ ’ਚ ਉੱਭਰਦੇ ਰੁਝਾਨਾਂ ’ਤੇ ਅੰਤਰ-ਅਨੁਸ਼ਾਸਨੀ ਕਿਤਾਬ ਜਾਰੀ
Publish Date: Thu, 08 Jan 2026 06:52 PM (IST)
Updated Date: Fri, 09 Jan 2026 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐੱਲਕੇਸੀਟੀਸੀ ਨੇ ਮਹਾਰਾਜਾ ਅਗਰਸੇਨ ਯੂਨੀਵਰਸਿਟੀ, ਸੋਲਨ (ਹਿਮਾਚਲ ਪ੍ਰਦੇਸ਼) ਦੇ ਸਹਿਯੋਗ ਨਾਲ ਇਕ ਅੰਤਰ-ਅਨੁਸ਼ਾਸਨੀ ਆਈਐੱਸਬੀਐੱਨ ਕਿਤਾਬ “ਇੰਜੀਨੀਅਰਿੰਗ, ਪ੍ਰਬੰਧਨ ਤੇ ਸਹਾਇਕ ਸਿਹਤ ਵਿਗਿਆਨ ’ਚ ਉੱਭਰਦੇ ਰੁਝਾਨ” ਪ੍ਰਕਾਸ਼ਿਤ ਕੀਤੀ। ਇਹ ਕਿਤਾਬ ਡਿਜੀਟਲ ਕਾਰੋਬਾਰ, ਡਾਟਾ ਵਿਸ਼ਲੇਸ਼ਣ, ਕ੍ਰਿਤ੍ਰਿਮ ਬੁੱਧੀ, ਬੁੱਧੀਮਾਨ ਕਾਰੋਬਾਰ, ਉੱਦਮ ਪ੍ਰਬੰਧਨ, ਉਤਪਾਦ ਡਿਜ਼ਾਈਨ, ਕੁਆਂਟਮ ਜਾਣਕਾਰੀ, ਵੱਡੇ ਡਾਟਾ ਤੇ ਆਧੁਨਿਕ ਜਾਣਕਾਰੀ ਤੇ ਸੰਚਾਰ ਤਕਨਾਲੋਜੀ ਦੇ ਮੌਜੂਦਾ ਰੁਝਾਨਾਂ ’ਤੇ ਕੇਂਦ੍ਰਿਤ ਹੈ। ਕਿਤਾਬ ਦਾ ਜਾਰੀਕਰਨ ਸੁਖਬੀਰ ਸਿੰਘ ਚੱਠਾ (ਡਾਇਰੈਕਟਰ ਅਕਾਦਮਿਕ ਮਾਮਲੇ), ਡਾ. ਆਰਐੱਸ ਦਿਓਲ (ਡਾਇਰੈਕਟਰ, ਐੱਲਕੇਸੀਟੀਸੀ), ਡਾ. ਇੰਦਰਪਾਲ ਸਿੰਘ (ਡੀਨ ਰਿਸਰਚ ਐਂਡ ਐਗਜ਼ਾਮੀਨੇਸ਼ਨ/ਐਚਓਡੀ ਮੈਨੇਜਮੈਂਟ), ਡਾ. ਪੂਜਾ ਭਸੀਨ (ਡੀਨ ਅਕਾਦਮਿਕ/ਐੱਚਓਡੀ ਸੀਐੱਸਈ), ਡਾ. ਨਿਧੀ ਚੋਪੜਾ (ਡੀਨ ਸਟੂਡੈਂਟ ਵੈਲਫੇਅਰ/ਐੱਚਓਡੀ ਆਈਟੀ), ਅਮਨਦੀਪ ਪਾਲ ਤੇ ਫਕੀਰ ਚੰਦ ਦੀ ਹਾਜ਼ਰੀ ’ਚ ਕੀਤਾ ਗਿਆ। ਇਸ ਕਿਤਾਬ ’ਚ ਇੰਜੀਨੀਅਰਿੰਗ, ਪ੍ਰਬੰਧਨ, ਆਈਟੀ ਤੇ ਅਲਾਈਡ ਹੈਲਥ ਸਾਇੰਸਜ਼ ਨਾਲ ਸਬੰਧਤ 47 ਅਧਿਆਏ ਸ਼ਾਮਲ ਹਨ। ਸੁਖਬੀਰ ਸਿੰਘ ਚੱਠਾ ਨੇ ਕਿਹਾ ਕਿ ਇਸ ਪ੍ਰਕਾਸ਼ਨ ਦਾ ਮੁੱਖ ਉਦੇਸ਼ ਦੁਨੀਆ ਭਰ ਦੇ ਖੋਜਕਰਤਾਵਾਂ, ਅਕਾਦਮਿਕ ਤੇ ਵਿਗਿਆਨੀਆਂ ਨੂੰ ਇਕ ਸਾਂਝੇ ਮੰਚ ’ਤੇ ਲਿਆਉਣਾ ਹੈ ਤਾਂ ਜੋ ਖੋਜ ਅਨੁਭਵ ਤੇ ਨਵੇਂ ਵਿਚਾਰ ਸਾਂਝੇ ਕੀਤੇ ਜਾ ਸਕਣ। ਡਾ. ਆਰਐੱਸ ਦਿਓਲ ਨੇ ਦੱਸਿਆ ਕਿ ਇਹ ਕਿਤਾਬ ਅੰਤਰਰਾਸ਼ਟਰੀ ਪੱਧਰ ’ਤੇ ਗਿਆਨ ਤੇ ਅਨੁਭਵ ਦੇ ਆਦਾਨ-ਪ੍ਰਦਾਨ ਲਈ ਇਕ ਉੱਚ-ਮਿਆਰੀ ਮੰਚ ਪ੍ਰਦਾਨ ਕਰਦੀ ਹੈ। ਡਾ. ਇੰਦਰਪਾਲ ਸਿੰਘ ਨੇ ਖੋਜ ਨੂੰ ਤਰੱਕੀ ਦੀ ਨੀਂਹ ਦੱਸਦੇ ਹੋਏ ਕਿਹਾ ਕਿ ਗਿਆਨ ਦੀ ਲਗਾਤਾਰ ਖੋਜ ਹੀ ਮਨੁੱਖਤਾ ਦੇ ਭਵਿੱਖ ਨੂੰ ਨਵੀਂ ਦਿਸ਼ਾ ਦਿੰਦੀ ਹੈ।