ਐੱਲਕੇਸੀ ਟੀਸੀ ’ਚ ਲੋਹੜੀ ਦੇ ਤਿਉਹਾਰ ਦੀ ਦੱਸੀ ਮਹੱਤਤਾ
ਐੱਲਕੇਸੀ ਟੀਸੀ ਨੇ ਲੋਹੜੀ ਦਾ ਤਿਉਹਾਰ ਜੋਸ਼ ਤੇ ਧੂਮਧਾਮ ਨਾਲ ਮਨਾਇਆ
Publish Date: Tue, 13 Jan 2026 06:43 PM (IST)
Updated Date: Tue, 13 Jan 2026 06:45 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਾਇਲਪੁਰ ਖਾਲਸਾ ਕਾਲਜ ਟੈਕਨੀਕਲ ਕੈਂਪਸ ’ਚ ਲੋਹੜੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ। ਇਸ ਜਸ਼ਨ ਦੀ ਸ਼ੁਰੂਆਤ ਡਾਇਰੈਕਟਰ ਡਾ. ਆਰਐਸ ਦਿਓਲ ਦੇ ਭਾਸ਼ਣ ਨਾਲ ਹੋਈ। ਉਨ੍ਹਾਂ ਲੋਹੜੀ ਦੇ ਤਿਉਹਾਰ ਦੀ ਮਹੱਤਤਾ ਬਾਰੇ ਦੱਸਿਆ ਤੇ ਕਿਹਾ ਕਿ ਇਹ ਤਿਉਹਾਰ ਧੁੰਦਲੀ ਸਰਦੀ ਨੂੰ ਅਲਵਿਦਾ ਆਖਦੇ ਹੋਏ ਖੁਸ਼ਹਾਲ ਬਸੰਤ ਰੁੱਤ ਦੀ ਸ਼ੁਰੂਆਤ ਕਰਦਾ ਹੈ। ਸਾਰੇ ਡੀਨ, ਸਹਾਇਕ ਡਾਇਰੈਕਟਰ, ਐੱਚ.ਓ.ਡੀ, ਫੈਕਲਟੀ ਮੈਂਬਰ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਇਸ ਜਸ਼ਨ ਵਿੱਚ ਹਿੱਸਾ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ‘ਲੋਹੜੀ ਪੂਜਨ’ ਨਾਲ ਹੋਈ। ਸੁਖਬੀਰ ਸਿੰਘ ਚੱਠਾ (ਡਾਇਰੈਕਟਰ ਅਕਾਦਮਿਕ ਮਾਮਲੇ ਕੇਸੀਐੱਲ ਗਰੁੱਪ), ਡਾ. ਆਰਐੱਸ ਦਿਓਲ (ਡਾਇਰੈਕਟਰ) ਅਤੇ ਡਾ. ਐੱਸਕੇ ਸੂਦ (ਡਿਪਟੀ ਡਾਇਰੈਕਟਰ ਏਏ, ਕੇਸੀਐੱਲ ਗਰੁੱਪ) ਨੇ ਹੋਰ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਨਾਲ ਮਿਲ ਕੇ ‘ਧੂਣੀ’ ਦੀ ਪੂਜਾ ਕੀਤੀ। ਮੂੰਗਫਲੀ ਤੇ ਮਿਠਾਈਆਂ ਵੀ ਵੰਡੀਆਂ ਗਈਆਂ। ਰੰਗਾਰੰਗ ਪ੍ਰੋਗਰਾਮ ਕੀਤਾ ਗਿਆ, ਜਿਸ ’ਚ ਵਿਦਿਆਰਥੀਆਂ ਦੁਆਰਾ ਪੰਜਾਬੀ ਲੋਕ ਗੀਤ, ਲੋਹੜੀ ਦੇ ਗੀਤ, ਭੰਗੜਾ ਆਦਿ ਪੇਸ਼ ਕੀਤੇ ਗਏ। ਅੰਤ ਵਿਚ ਡਾ. ਦਿਓਲ ਨੇ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਨਿਧੀ ਚੋਪੜਾ (ਡੀਨ ਵਿਦਿਆਰਥੀ ਭਲਾਈ), ਪਾਰੁਲ ਨੰਦਾ ਤੇ ਅਵਨੀਤ ਕੌਰ ਨੂੰ ਬਸੰਤ ਰੁੱਤ ਦੇ ਸਵਾਗਤ ਲਈ ਸ਼ਾਨਦਾਰ ਪ੍ਰੋਗਰਾਮ ਕਰਨ ਲਈ ਵਧਾਈ ਦਿੱਤੀ। ਉਨ੍ਹਾਂ ਨੇ ਸਾਰਿਆਂ ਨੂੰ ਆਸ਼ੀਰਵਾਦ ਦਿੱਤਾ ਤੇ ਆਉਣ ਵਾਲੇ ਮੌਸਮ ਦੇ ਸਕਾਰਾਤਮਕ ਸੁਭਾਅ ਵਾਂਗ ਸਕਾਰਾਤਮਕ ਅਤੇ ਮਿਹਨਤੀ ਰਹਿਣ ਲਈ ਉਤਸ਼ਾਹਿਤ ਕੀਤਾ ਅਤੇ ਸਾਰਿਆਂ ਲਈ ਆਉਣ ਵਾਲਾ ਸਾਲ ਵਧੀਆ ਰਹੇ।