ਵਿਚਾਰਾਂ ਦੀ ਦਿਸ਼ਾ ਬਦਲਣ ਦੇ ਸਮਰੱਥ ਹੁੰਦੈ ਸਾਹਿਤ : ਇੰਜੀ. ਮੋਰੋਂ
ਸਾਹਿਤ ਵਿਚਾਰਾਂ ਦੀ ਦਿਸ਼ਾ ਬਦਲਣ ਦੇ ਸਮਰੱਥ ਹੁੰਦਾ ਹੈ - ਇੰਜੀ. ਜਸਵੀਰ ਮੋਰੋਂ
Publish Date: Mon, 06 Apr 2026 06:25 PM (IST)
Updated Date: Mon, 06 Apr 2026 06:28 PM (IST)

ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਵਿਕਾਸ ਲਹਿਰ ਪੰਜਾਬ, ਮੁੱਖ ਦਫਤਰ ਬੰਗਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਗਿਆਨ ਵੰਡਣ ਦੀ ਮੁਹਿੰਮ ਮੁਫ਼ਤ ਪੁਸਤਕਾਂ ਦੇਣ ਰਾਹੀਂ ਸ਼ੁਰੂ ਕੀਤੀ ਹੋਈ ਹੈ। ਇਸ ਲੜੀ ਤਹਿਤ ਪਿੰਡ ਮੋਰੋਂ ਵਿਖੇ ਅੱਖਾਂ ਦੇ ਚੈੱਕਅੱਪ ਤੇ ਆਪ੍ਰੇਸ਼ਨ ਕੈਂਪ ਮੌਕੇ ਹਾਜ਼ਰ ਲੋਕਾਂ ਨੂੰ ਸਾਹਿਤਕ ਕਿਤਾਬਾਂ ਵੰਡੀਆਂ। ਸੰਸਥਾ ਵੱਲੋਂ ਇਹ ਅਠਾਰਵਾਂ ਪੁਸਤਕ ਵੰਡ ਸਮਾਗਮ ਸੀ। ਇਸ ਮੌਕੇ ਇੰਜੀ. ਜਸਵੀਰ ਸਿੰਘ ਮੋਰੋਂ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੁਣ ਤੱਕ ਲਗਭਗ ਇਕ ਲੱਖ ਰੁਪਏ ਤੋਂ ਵੱਧ, ਮੁੱਲ ਦੀਆਂ ਕਿਤਾਬਾਂ ਮੁਫ਼ਤ ਵੰਡੀਆਂ ਗਈਆਂ ਹਨ। ਪੰਜਾਬ ਦੀ ਇਹ ਇਕੋ ਇਕ ਸੰਸਥਾ ਹੈ, ਜੋ ਮੁਫ਼ਤ ਸਾਹਿਤਕ, ਗਿਆਨ, ਵਿਗਿਆਨ ਨਾਲ ਸਬੰਧਤ ਕਿਤਾਬਾਂ ਪਾਠਕਾਂ ਤੱਕ ਘਰ-ਘਰ ਪਹੁੰਚਾ ਰਹੀ ਹੈ। ਸੰਸਥਾ ਪੁਸਤਕ ਸਭਿਆਚਾਰ ਪੈਦਾ ਕਰਨ ਲਈ ਯਤਨਸ਼ੀਲ ਹੈ। ਸਾਹਿਤ ਵਿਚਾਰਾਂ ਦੀ ਦਿਸ਼ਾ ਬਦਲਣ ਦੇ ਸਮਰੱਥ ਹੁੰਦਾ ਹੈ। ਚੰਗੀਆਂ ਕਿਤਾਬਾਂ ਚੰਗਾ ਮਾਹੌਲ ਸਿਰਜਣ ’ਚ ਸਾਕਾਰਾਤਮਕ ਭੂਮਿਕਾ ਨਿਭਾਉਂਦੀਆਂ ਹਨ। ਡਿਜੀਟਲ ਜ਼ਮਾਨੇ ’ਚ ਵੀ ਕਿਤਾਬਾਂ ਦੀ ਅਹਿਮੀਅਤ ਬਣੀ ਹੋਈ ਹੈ ਤੇ ਰਹੇਗੀ। ਇਸ ਮੌਕੇ ਬਲਦੇਵ ਸਿੰਘ ਨਾਮਧਾਰੀ, ਜਸਵਿੰਦਰ ਸਿੰਘ, ਜਸਵੰਤ ਸਿੰਘ ਰਾਏ, ਅਜੀਤ ਸਿੰਘ, ਕੁਲਵੰਤ ਸਿੰਘ, ਇੰਜ. ਨਰਿੰਦਰ ਬੰਗਾ, ਕਮਲਜੀਤ ਕੌਰ ਬੰਗਾ, ਕੁਲਵੰਤ ਕੌਰ, ਬਲਵੀਰ ਕੌਰ, ਹਰਦੀਪ ਸਿੰਘ, ਕੇਵਲ ਰਾਮ, ਕੁਲਵਿੰਦਰ ਕੌਰ ਪੰਚ, ਪਰਮਜੀਤ ਕੌਰ ਢੀਂਡਸਾ, ਜਸਵਿੰਦਰ ਕੌਰ ਆਦਿ ਹਾਜ਼ਰ ਸਨ। ਨਗਰ ਨਿਵਾਸੀਆਂ ਨੇ ਵਿਵੇਕ ਵਿਕਾਸ ਲਹਿਰ ਬੰਗਾ ਵੱਲੋਂ ਸ਼ੁਰੂ ਕੀਤੀ ਗਈ ਮੁਫਤ ਕਿਤਾਬਾਂ ਵੰਡਣ ਦੀ ਇਸ ਨਵੀਂ ਪਿਰਤ ਦੀ ਸ਼ਲਾਘਾ ਕੀਤੀ।