ਐੱਸਡੀ ਕਾਲਜ ’ਚ ਮੁਹਾਵਰਿਆਂ ਤੇ ਕਹਾਵਤਾਂ ਤੇ ਸਾਹਿਤਕ ਮੁਕਾਬਲੇ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Fri, 13 Feb 2026 07:18 PM (IST)
Updated Date: Fri, 13 Feb 2026 07:21 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੀਸੀਐੱਮ ਐੱਸਡੀ ਕਾਲਜ ਫਾਰ ਵੂਮੈਨ ’ਚ ਮੁਹਾਵਰਿਆਂ ਤੇ ਕਹਾਵਤਾਂ ’ਤੇ ਇਕ ਸਾਹਿਤਕ ਮੁਕਾਬਲਾ ਕਰਵਾਇਆ ਗਿਆ ਕੀਤਾ ਗਿਆ। ਇਸ ਮੁਕਾਬਲੇ ’ਚ ਬੀਏ ਤੇ ਬੀਐੱਡ ਦੀਆਂ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਹ ਈਵੈਂਟ ਵਿਦਿਆਰਥੀਆਂ ਦੀ ਹਿੰਦੀ ਸਾਹਿਤ ’ਚ ਦਿਲਚਸਪੀ ਵਧਾਉਣ ਤੇ ਉਨ੍ਹਾਂ ਦੀ ਭਾਸ਼ਾਈ ਤੇ ਇੰਟਰਪ੍ਰੈਟਿਵ ਸਕਿੱਲਜ਼ ਨੂੰ ਬਿਹਤਰ ਬਣਾਉਣ ਲਈ ਸੀ। ਪ੍ਰਤੀਭਾਗੀਆਂ ਨੇ ਨੇ ਵੱਖ-ਵੱਖ ਮੁਹਾਵਰਿਆਂ ਤੇ ਕਹਾਵਤਾਂ ਦੇ ਅਰਥ, ਸੰਦਰਭ ਅਤੇ ਸਹੀ ਵਰਤੋਂ ਨੂੰ ਸਮਝਾਉਂਦਿਆਂ ਕਮਾਲ ਦੀ ਕਾਬਲੀਅਤ ਦਿਖਾਈ। ਅੰਤ ’ਚ ਜੇਤੂਆਂ ਨੂੰ ਇਨਾਮ ਦੇ ਕੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਗਿਆ।