ਲਾਇਨਜ਼ ਕਲੱਬ ਨੇ ਵੰਡੀ ਸਟੇਸ਼ਨਰੀ
ਲਾਇਨਜ਼ ਕਲੱਬ ਨੇ ਸਰਕਾਰੀ ਸਕੂਲ ਗਾਜ਼ੀਪੁਰ ’ਚ ਵਿਦਿਆਰਥੀਆ ਨੂੰ ਵੰਡੀ ਸਟੇਸ਼ਨਰੀ
Publish Date: Wed, 21 Jan 2026 08:30 PM (IST)
Updated Date: Wed, 21 Jan 2026 08:33 PM (IST)

ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਲਾਇਨਜ਼ ਕਲੱਬ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਗਾਜੀਪੁਰ ਵਿਖੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਮੁਹੱਈਆ ਕਾਰਵਾਈ ਗਈ। ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਐੱਨਆਰਆਈ ਸਮਾਜ ਸੇਵਕ ਨਿਰਮਲਜੀਤ ਸਿੰਘ ਭੱਟੀ ਨਿਊਜ਼ੀਲੈਂਡ ਤੇ ਵਿਸ਼ੇਸ਼ ਮਹਿਮਾਨ ਵਜੋਂ ਸਤਨਾਮ ਸਿੰਘ ਮਿਨਹਾਸ ਕੈਨੇਡਾ ਸ਼ਾਮਲ ਹੋਏ। ਨਿਰਮਲਜੀਤ ਸਿੰਘ ਭੱਟੀ ਅਤੇ ਸਤਨਾਮ ਸਿੰਘ ਮਿਨਹਾਸ ਨੇ ਕਲੱਬ ਵੱਲੋਂ ਸਿੱਖਿਆ ਦੇ ਖੇਤਰ ਅੰਦਰ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਲੱਬ ਦੇ ਇਸ ਤਰ੍ਹਾਂ ਦੇ ਉਦਮ ਨਾਲ ਸਰਕਾਰਾਂ ਦੇ ਨਾਲ-ਨਾਲ ਸੰਸਥਾਵਾਂ ਦਾ ਸਹਿਯੋਗ ਬੱਚਿਆਂ ਨੂੰ ਸਿੱਖਿਆ ਹਾਸਲ ਕਰਨ ’ਚ ਸਹਾਇਕ ਸਿੱਧ ਹੋ ਰਿਹਾ ਹੈ ਅਤੇ ਉਹ ਵੀ ਲਗਾਤਾਰ ਇਸ ਤਰਾਂ ਹੀ ਬੱਚਿਆਂ ਨੂੰ ਛੋਟੀ ਉਮਰੇ ਵਧੀਆ ਸਿੱਖਿਆ ਪ੍ਰਣਾਲੀ ਅਪਣਾਉਣ ਵਿੱਚ ਹਮੇਸ਼ਾ ਯੋਗਦਾਨ ਕਰਦੇ ਰਹੇ ਹਨ ਅਤੇ ਅਗਾਂਹ ਵੀ ਇਹ ਸੇਵਾ ਨਿਰੰਤਰ ਇਸੇ ਤਰਾਂ ਨਾਲ ਜਾਰੀ ਰਹੇਗੀ। ਸਕੂਲ ਪ੍ਰਬੰਧਕਾਂ ਵੱਲੋਂ ਐੱਨਆਰਆਈ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਉੱਥੇ ਕਲੱਬ ਦੇ ਪ੍ਰਧਾਨ ਰਾਕੇਸ਼ ਚੋਢਾ ਨੇ ਸਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਇਸ ਸਾਲ ਦਾ ਟੀਚਾ ਸਿੱਖਿਆ ਤੇ ਸਿਹਤ ਸੁਵਿਧਾਵਾਂ ਮੁੱਹਈਆ ਕਰਵਾਉਣ ਲਈ ਲਗਾਤਾਰ ਉਦਮ ਜਾਰੀ ਰੱਖਣਾ ਹੈ। ਇਸ ਮੌਕੇ ਕਲੱਬ ਦੇ ਮੈਂਬਰਾਂ ਵਿੱਚ ਲਾਈਨ ਆਈ ਹਸਪਤਾਲ ਦੇ ਚੇਅਰਮੈਨ ਦਸ਼ਵਿੰਦਰ ਚਾਂਦ, ਰਘਵੀਰ ਸਿੰਘ ਵਿਰਦੀ, ਖੜਕ ਸਿੰਘ, ਸੁਸ਼ੀਲ ਡੋਗਰਾ, ਰਾਜੇਸ਼ ਕੁਮਾਰ ਰਾਜੂ, ਕੁਲਵੀਰ ਸਿੰਘ ਭੋਗਪੁਰੀਆ ਤੇ ਹੋਰ ਹਾਜ਼ਰ ਸਨ।