ਰਾਕੇਸ਼ ਚੋਢਾ ਤੇ ਨਵੀਂ ਟੀਮ ਦੀ ਤਾਜਪੋਸ਼ੀ
ਲਾਇਨਜ਼ ਕਲੱਬ ਆਦਮਪੁਰ ਦੇ ਪ੍ਰਧਾਨ ਰਾਕੇਸ਼ ਚੋਢਾ ਤੇ ਨਵੀਂ ਟੀਮ ਦੀ ਤਾਜਪੋਸ਼ੀ
Publish Date: Sun, 11 Jan 2026 07:22 PM (IST)
Updated Date: Mon, 12 Jan 2026 04:15 AM (IST)

- ਨਵੇਂ ਸਾਲ ਤੇ ਲੋਹੜੀ ਦੀਆਂ ਖੁਸ਼ੀਆਂ ਵੀ ਸਾਂਝੀਆਂ ਕੀਤੀਆਂ ਗਈਆਂ ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਲਾਇਨਜ਼ ਕਲੱਬ ਵੱਲੋਂ ਨਵ-ਨਿਯੁਕਤ ਪ੍ਰਧਾਨ ਲਾਇਨ ਰਾਕੇਸ਼ ਚੋਢਾ ਤੇ ਉਨ੍ਹਾਂ ਦੀ ਨਵੀਂ ਟੀਮ ਦੀ ਤਾਜਪੋਸ਼ੀ, ਨਵੇਂ ਸਾਲ ਦੇ ਸਵਾਗਤ ਤੇ ਲੋਹੜੀ ਦੇ ਤਿਉਹਾਰ ਨੂੰ ਸਮਰਪਿਤ ਇਕ ਸ਼ਾਨਦਾਰ ਸਮਾਗਮ ਕਰਵਾਇਆ। ਸਮਾਗਮ ’ਚ ਮੁੱਖ ਮਹਿਮਾਨ ਵਜੋਂ ਡਿਸਟ੍ਰਿਕਟ ਇੰਸਟਾਲੇਸ਼ਨ ਅਫ਼ਸਰ ਲਾਇਨ ਦਵਿੰਦਰ ਪਾਲ ਅਰੋੜਾ, ਲਾਇਨ ਡਾ. ਐੱਸਪੀ ਸੋਂਧੀ ਤੇ ਲਾਇਨ ਮਹਾਵੀਰ ਸਿੰਘ ਨੇ ਸ਼ਿਰਕਤ ਕੀਤੀ ਤੇ ਕਲੱਬ ਦੇ ਨਵੇਂ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਸਹੁੰ ਚੁਕਾਈ। ਮਹਿਮਾਨਾਂ ਨੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਰਾਕੇਸ਼ ਚੋਢਾ ਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਲਾਇਨਜ਼ ਕਲੱਬ ਆਦਮਪੁਰ ਨੇ ਸਮਾਜ ਸੇਵਾ ਦੇ ਖੇਤਰ ’ਚ ਡਿਸਟ੍ਰਿਕਟ ਪੱਧਰ ’ਤੇ ਆਪਣੀ ਵਿਲੱਖਣ ਪਛਾਣ ਬਣਾਈ ਹੈ ਤੇ ਅਜਿਹੇ ਕਲੱਬ ਨਾਲ ਜੁੜਨਾ ਮਾਣ ਦੀ ਗੱਲ ਹੈ। ਸਮਾਗਮ ਦੀ ਸਫਲ ਸੰਚਾਲਨਾ ਮਾਸਟਰ ਆਫ਼ ਸੈਰੇਮਨੀ ਵਜੋਂ ਲਾਇਨ ਦਸ਼ਵਿੰਦਰ ਕੁਮਾਰ ਤੇ ਲਾਇਨ ਸੁਸ਼ੀਲ ਡੋਗਰਾ ਨੇ ਕੀਤੀ, ਜਦਕਿ ਇੰਸਟਾਲੇਸ਼ਨ ਚੇਅਰਮੈਨ ਵਜੋਂ ਲਾਇਨ ਅਮਰਜੀਤ ਸਿੰਘ ਭੋਗਪੁਰੀਆ ਤੇ ਲਾਇਨ ਅਕਸ਼ਰਦੀਪ ਦੀਪ ਸ਼ਰਮਾ ਨੇ ਆਪਣੀਆਂ ਜ਼ਿੰਮੇਵਾਰੀਆਂ ਬਖੂਬੀ ਨਿਭਾਈਆਂ। ਇਸ ਦੌਰਾਨ ਨਵੇਂ ਮੈਂਬਰਾਂ ਦੀ ਵੀ ਕਲੱਬ ’ਚ ਸ਼ਮੂਲੀਅਤ ਕਰਵਾਈ ਗਈ। ਇਸ ਮੌਕੇ ਪ੍ਰਧਾਨ ਲਾਇਨ ਰਾਕੇਸ਼ ਚੋਢਾ ਨੇ ਸਾਰੇ ਮਹਿਮਾਨਾਂ ਤੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਕਲੱਬ ਦੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਸਮਾਜ ਸੇਵਾ ਦੇ ਕੰਮਾਂ ਨੂੰ ਹੋਰ ਉਚਾਈਆਂ ’ਤੇ ਲੈ ਕੇ ਜਾਣ ਲਈ ਵਚਨਬੱਧ ਹਨ। ਸਮਾਗਮ ਦੌਰਾਨ ਲਾਇਨ ਕੁਲਵੀਰ ਸਿੰਘ ਭੋਗਪੁਰੀਆ, ਲਾਇਨ ਵਿਨੋਦ ਕੁਮਾਰ ਟੰਡਨ, ਲਾਇਨ ਡਾ. ਕਰਨੈਲ ਸਿੰਘ, ਲਾਇਨ ਡਾ. ਖੜਕ ਸਿੰਘ, ਲਾਇਨ ਕਰਨਲ ਐੱਮਐੱਲ ਸ਼ਰਦਾ, ਲਾਇਨ ਐੱਚਐੱਸ ਪਰਹਾਰ, ਲਾਇਨ ਆਰਐੱਸ ਵੀਰਦੀ, ਲਾਇਨ ਅਮਰ ਸਿੰਘ, ਲਾਇਨ ਵਿਕਰਮ ਟੰਡਨ, ਲਾਇਨ ਸੁਖਦੇਵ ਸਿੰਘ ਮਲਹੋਤਰਾ, ਲਾਇਨ ਅਮ੍ਰਿਤਪਾਲ ਸਿੰਘ, ਲਾਇਨ ਰਾਜ ਕੁਮਾਰ ਪਾਲ, ਲਾਇਨ ਰਾਜਿੰਦਰ ਪ੍ਰਸਾਦ, ਲਾਇਨ ਮੋਹਿੰਦਰ ਸਿੰਘ ਪਰਹਾਰ, ਲਾਇਨ ਹਰਿੰਦਰ ਬੰਸਲ, ਲਾਇਨ ਸੰਦੀਪ ਸ਼ਰਮਾ, ਲਾਇਨ ਕਮਲਜੀਤ ਸਿਆਣ, ਲਾਇਨ ਅਨੁਜ ਗੋਇਲ, ਲਾਇਨ ਜਸਵੀਰ ਸਿੰਘ, ਲਾਇਨ ਬਿੱਕਰ ਕੁਮਾਰ, ਲਾਇਨ ਰਾਮਜੀਤ, ਲਾਇਨ ਰਾਜੇਸ਼ ਕੁਮਾਰ, ਲਾਇਨ ਐੱਸਐੱਲ ਭਾਟੀਆ, ਲਾਇਨ ਅਜੈ ਅੱਗਰਵਾਲ, ਲਾਇਨ ਨਵਤੇਜ ਸਿੰਘ ਰੰਧਾਵਾ, ਵਰੁਣ ਚੋਢਾ, ਚੇਤਨ ਚੋਢਾ, ਕਮਲ ਚੋਢਾ, ਰਾਜੇਸ਼ ਚੋਢਾ ਸਮੇਤ ਕਈ ਪਰਿਵਾਰਿਕ ਮੈਂਬਰ ਵੀ ਹਾਜ਼ਰ ਸਨ।