ਲਾਇਨਜ਼ ਕਲੱਬ ਵੱਲੋਂ ਅੱਖਾਂ ਦੇ ਆਪ੍ਰੇਸ਼ਨ ਦਾ ਪੋਸਟਰ ਜਾਰੀ
ਲਾਇਨਜ਼ ਕਲੱਬ ਆਦਮਪੁਰ ਵੱਲੋਂ 45ਵਾਂ ਮੁਫ਼ਤ ਅੱਖਾਂ ਦਾ ਅਪਰੇਸ਼ਨ ਕੈਂਪ, ਪੋਸਟਰ ਜਾਰੀ
Publish Date: Wed, 11 Feb 2026 07:12 PM (IST)
Updated Date: Wed, 11 Feb 2026 07:14 PM (IST)
ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਲਾਇਨਜ਼ ਕਲੱਬ ਆਦਮਪੁਰ ਦੋਆਬਾ ਵੱਲੋਂ ਲਾਇਨਜ਼ ਆਈ ਹਸਪਤਾਲ ਚੈਰੀਟੇਬਲ ਸੁਸਾਇਟੀ ਦੀ ਦੇਖ-ਰੇਖ ਹੇਠ ਤੇ ਲਾਇਨਜ਼ ਕਲੱਬ ਆਫ ਵੈਨਸਟਿਡ ਤੇ ਵੁਡਫੋਰਡ (ਯੂਕੇ) ਦੇ ਸਹਿਯੋਗ ਨਾਲ 45ਵਾਂ ਮੁਫ਼ਤ ਅੱਖਾਂ ਦਾ ਆਪ੍ਰੇਸ਼ਨ ਕੈਂਪ 14 ਫਰਵਰੀ ਸਵੇਰੇ 9 ਵਜੇ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸਬੰਧੀ ਕੈਂਪ ਦਾ ਪੋਸਟਰ ਜਾਰੀ ਕੀਤਾ ਗਿਆ। ਹਸਪਤਾਲ ਦੇ ਚੇਅਰਮੈਨ ਦਸ਼ਵਿੰਦਰ ਚਾਂਦ ਨੇ ਦੱਸਿਆ ਕਿ ਪਹਿਲੇ ਦਿਨ ਮਰੀਜ਼ਾਂ ਦਾ ਅੱਖਾਂ ਦਾ ਮੁਫ਼ਤ ਚੈਕਅੱਪ ਕੀਤਾ ਜਾਵੇਗਾ ਤੇ ਲੋੜਵੰਦਾਂ ਨੂੰ ਦਵਾਈਆਂ ਦਿੱਤੀਆਂ ਜਾਣਗੀਆਂ। ਚੁਣੇ ਗਏ ਮਰੀਜ਼ਾਂ ਦੇ ਆਪ੍ਰੇਸ਼ਨ ਅਗਲੇ ਇਕ ਹਫ਼ਤੇ ਦੌਰਾਨ ਅਲਟਰਾ ਮਾਡਰਨ ਫੀਕੋ ਵਿਧੀ ਨਾਲ ਕੀਤੇ ਜਾਣਗੇ। ਮਰੀਜ਼ਾਂ ਦੇ ਰਹਿਣ-ਸਹਿਣ ਤੇ ਖਾਣ-ਪੀਣ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਬੱਚਿਆਂ ਦੇ ਭੈਂਗੇਪਨ ਦੇ ਆਪ੍ਰੇਸ਼ਨ ਵੀ ਮੁਫ਼ਤ ਕੀਤੇ ਜਾਣਗੇ ਤੇ ਲੋੜਵੰਦਾਂ ਨੂੰ ਟ੍ਰਾਈਸਾਈਕਲ ਵੀ ਵੰਡੇ ਜਾਣਗੇ। ਇਸ ਮੌਕੇ ਕਲੱਬ ਪ੍ਰਧਾਨ ਰਾਕੇਸ਼ ਚੋਢਾ, ਖਜ਼ਾਨਚੀ ਵਿਨੋਦ ਟੰਡਨ, ਲਾਇਨ ਹਰਵਿੰਦਰ ਸਿੰਘ ਪਰਹਾਰ, ਲਾਇਨ ਐੱਸਐੱਲ ਭਾਟੀਆ ਸਮੇਤ ਹੋਰ ਮੈਂਬਰ ਹਾਜ਼ਰ ਸਨ।