ਫੋਰਟਿਸ ਦੇ ਡਾਕਟਰਾਂ ਨੇ ਬ੍ਰੇਨ ਹੈਮਰੇਜ਼ ਮਰੀਜ਼ ਦੀ ਜ਼ਿੰਦਗੀ ਬਚਾਈ
52 ਸਾਲਾ ਗੰਭੀਰ ਬ੍ਰੇਨ ਹੈਮਰੇਜ਼ ਮਰੀਜ਼ ਦੀ ਜ਼ਿੰਦਗੀ ਬਚਾਈ
Publish Date: Wed, 18 Mar 2026 06:30 PM (IST)
Updated Date: Wed, 18 Mar 2026 06:34 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਫੋਰਟਿਸ ਹਸਪਤਾਲ ਦੇ ਤਜਰਬੇਕਾਰ ਡਾਕਟਰਾਂ ਨੇ ਸ਼ਾਨਦਾਰ ਕੋਸ਼ਿਸ਼ਾਂ ਨਾਲ 52 ਸਾਲਾ ਬ੍ਰੇਨ ਹੈਮਰੇਜ਼ ਪੀੜਤ ਮਰੀਜ਼ ਦੀ ਜ਼ਿੰਦਗੀ ਬਚਾਉਂਦੇ ਹੋਏ ਵੱਡੀ ਸਫਲਤਾ ਹਾਸਲ ਕੀਤੀ ਹੈ। ਮਰੀਜ਼ ਦਾ ਇਲਾਜ ਮਿਨੀਮਲੀ ਇਨਵੇਸਿਵ ਐਂਡੋਵੈਸਕੁਲਰ ਤਕਨੀਕ ਰਾਹੀਂ ਕੀਤਾ ਗਿਆ, ਜਿਸ ਨਾਲ ਓਪਨ ਬ੍ਰੇਨ ਸਰਜਰੀ ਦੀ ਲੋੜ ਨਹੀਂ ਪਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਤ੍ਰਿਮਾਨ ਸਿੰਘ ਸਿਕੰਦ, ਕੰਸਲਟੈਂਟ ਇੰਟਰਵੈਂਸ਼ਨਲ ਨਿਊਰੋਲੋਜੀ ਨੇ ਦੱਸਿਆ ਕਿ ਮਰੀਜ਼ ਨੂੰ ਅਚਾਨਕ ਤੇਜ਼ ਸਿਰ ਦਰਦ ਤੇ ਸਰੀਰ ਦੇ ਖੱਬੇ ਪਾਸੇ ਕਮਜ਼ੋਰੀ ਦੀ ਸ਼ਿਕਾਇਤ ਤੋਂ ਬਾਅਦ ਐਮਰਜੈਂਸੀ ’ਚ ਲਿਆਂਦਾ ਗਿਆ ਸੀ। ਸੀਟੀ ਸਕੈਨ ਦੌਰਾਨ ਦਿਮਾਗ ’ਚ ਗੰਭੀਰ ਖੂਨ ਵਗਣ ਦੀ ਪੁਸ਼ਟੀ ਹੋਈ। ਤੁਰੰਤ ਕਾਰਵਾਈ ਕਰਦੇ ਹੋਏ ਡਾਕਟਰਾਂ ਦੀ ਟੀਮ ਨੇ ਐਂਜੀਓਗ੍ਰਾਫੀ ਤੇ 3ਡੀ ਇਮੇਜਿੰਗ ਰਾਹੀਂ ਸਮੱਸਿਆ ਦੀ ਪਛਾਣ ਕੀਤੀ। ਉਨ੍ਹਾਂ ਦੱਸਿਆ ਕਿ ਦਿਮਾਗ ਦੀ ਇਕ ਨਾੜੀ ’ਚ ਕਮਜ਼ੋਰ ਸਥਾਨ ਮਿਲਿਆ, ਜਿਸਨੂੰ ਸਟੈਂਟ-ਸਹਾਇਤਾ ਪ੍ਰਾਪਤ ਕੋਇਲਿੰਗ ਪ੍ਰਕਿਰਿਆ ਰਾਹੀਂ ਸਫਲਤਾਪੂਰਵਕ ਸੀਲ ਕੀਤਾ ਗਿਆ। ਇਹ ਪ੍ਰਕਿਰਿਆ ਰਾਤ ਭਰ ਚੱਲੀ ਤੇ ਮਰੀਜ਼ ਨੇ ਅਗਲੇ ਹੀ ਦਿਨ ਸੁਧਾਰ ਦੇ ਸੰਕੇਤ ਦਿਖਾਉਣੇ ਸ਼ੁਰੂ ਕਰ ਦਿੱਤੇ। ਪੰਜ ਦਿਨਾਂ ਦੇ ਅੰਦਰ ਮਰੀਜ਼ ਨੂੰ ਸਥਿਰ ਹਾਲਤ ’ਚ ਛੁੱਟੀ ਦੇ ਦਿੱਤੀ ਗਈ। ਫੋਰਟਿਸ ਹਸਪਤਾਲ ਜਲੰਧਰ ਦੇ ਫੈਸਿਲਿਟੀ ਡਾਇਰੈਕਟਰ ਡਾ. ਅੰਕੁਸ਼ ਮਹਿਤਾ ਨੇ ਕਿਹਾ ਕਿ ਇਹ ਸਫਲਤਾ ਨਿਊਰੋਲੋਜੀ, ਨਿਊਰੋਸਰਜਰੀ ਤੇ ਕ੍ਰਿਟੀਕਲ ਕੇਅਰ ਟੀਮਾਂ ਦੇ ਸਾਂਝੇ ਯਤਨਾਂ ਤੇ ਆਧੁਨਿਕ ਤਕਨਾਲੋਜੀ ਨਾਲ ਸੰਭਵ ਹੋਈ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਮਰੀਜ਼ਾਂ ਨੂੰ ਸਮੇਂ ਸਿਰ ਤੇ ਉੱਚ-ਗੁਣਵੱਤਾ ਵਾਲਾ ਇਲਾਜ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।