ਮੰਗਾਂ ਸਬੰਧੀ ਜੇਈਆਂ ਵਧੀਕ ਨਿਗਰਾਨ ਇੰਜੀਨੀਅਰ ਨੂੰ ਦਿੱਤਾ ਮੰਗ ਪੱਤਰ
ਮੰਗਾਂ ਸਬੰਧੀ ਜੇਈਆਂ ਵਧੀਕ ਨਿਗਰਾਨ ਇੰਜੀਨੀਅਰ ਨੂੰ ਦਿੱਤਾ ਮੰਗ ਪੱਤਰ
Publish Date: Tue, 07 Apr 2026 08:45 PM (IST)
Updated Date: Wed, 08 Apr 2026 04:14 AM (IST)

ਵਰਿੰਦਰ ਲਵਲੀ, ਪੰਜਾਬੀ ਜਾਗਰਣ, ਕਰਤਾਰਪੁਰ : ਪੀਐੱਸਪੀਸੀਐੱਲ ਮੰਡਲ ਕਰਤਾਰਪੁਰ ਦੇ ਸਮੂਹ ਜੇਈਆਂ ਵੱਲੋਂ ਅੱਜ ਪਾਵਰਕਾਮ ਮੰਡਲ ਕਰਤਾਰਪੁਰ ਦੇ ਵਧੀਕ ਨਿਗਰਾਨ ਇੰਜੀਨੀਅਰ (ਐੱਸਈ) ਵਿਨੇ ਸ਼ਰਮਾ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ। ਜਿਸ ’ਚ ਉਨ੍ਹਾਂ ਦੱਸਿਆ ਕਿ ਪਾਵਰਕਾਮ ਵੱਲੋਂ ਜੋ ਪਿਛਲੇ ਦਿਨੀ ਐਸਟੀਮੇਟ ਤਿਆਰ ਕਰਨ ਲਈ ਈਆਰਪੀ ਸਿਸਟਮ ਲਾਗੂ ਕੀਤਾ ਗਿਆ ਹੈ। ਉਸ ਨਾਲ ਸਮੂਹ ਜੇਈਜ਼ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਈਆਰਪੀ ਸਿਸਟਮ ਲਾਗੂ ਹੋਣ ਨਾਲ ਜਈਆਂ ਦਾ ਕੰਮ ਘਟਣ ਦੀ ਬਜਾਏ ਬਹੁਤ ਜਿਆਦਾ ਵਧ ਗਿਆ ਹੈ। ਈਆਰਪੀ ਦੇ ਨਾਲ-ਨਾਲ ਐਸਟੀਮੇਟ ਪਹਿਲਾਂ ਦੀ ਤਰ੍ਹਾਂ ਹਾਰਡ ਕਾਪੀ ’ਚ ਵੀ ਤਿਆਰ ਕਰਨਾ ਪੈਂਦਾ ਹੈ ਉੱਤੋਂ ਇੰਟਰਨੈਟ ਦੀ ਮਾੜੀ ਕੰਡਕਟੀਵਿਟੀ, ਸਰਵਰ ਦੀ ਸਮਰੱਥਾ ਘੱਟ ਹੋਣਾ, ਜੇਈਆ ਕੋਲ ਲੈਪਟਾਪ, ਪ੍ਰਿੰਟਰ ਆਦ ਨਾ ਹੋਣ ਤੇ ਹਰੇਕ ਸਬ ਡਿਵੀਜ਼ਨ ’ਚ ਸ਼ੈਂਕਸਨਡ ਜੇਈਆਂ ਦੀ ਗਿਣਤੀ ਘੱਟ ਹੋਣ ਕਾਰਨ ਇਕ ਤਖਮੀਨਾ ਤਿਆਰ ਕਰਨ ਨੂੰ ਪੂਰਾ-ਪੂਰਾ ਦਿਨ ਲੱਗ ਜਾਂਦਾ ਹੈ ਤੇ ਕਈ ਵਾਰ ਇਕ ਤਖਮੀਨਾ ਵੀ ਮੁਕੰਮਲ ਨਹੀਂ ਹੋ ਪਾਉਂਦਾ, ਜਿਸ ਨਾਲ ਹੋਰ ਜਨ ਰਿਪੋਰਟਾਂ, ਸਾਈਡ ਵਿਜ਼ਿਟ ਤੇ ਖਪਤਕਾਰਾਂ ਦੇ ਹੋਰ ਬਹੁਤ ਜ਼ਰੂਰੀ ਕੰਮ ਵੀ ਅਧੂਰੇ ਰਹਿ ਜਾਂਦੇ ਹਨ। ਜਿਸ ਕਾਰਨ ਕਈ ਵਾਰ ਖਪਤਕਾਰਾਂ ਦੇ ਗੁੱਸੇ ਤੇ ਨਾਰਾਜ਼ਗੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਇਸ ਕਾਰਨ ਜੇਈ ਕੇਡਰ ਨੂੰ ਬੇਲੋੜੀ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਉਪਰੋਕਤ ਮੁਸ਼ਕਲਾਂ ਨੂੰ ਮੁੱਖ ਰੱਖਦੇ ਹੋਏ ਮੰਡਲ ਕਰਤਾਰਪੁਰ ਦੇ ਸਮੂਹ ਜੇਈਜ਼ ਦੀ ਮੰਗ ਹੈ ਕਿ ਸਰਕਾਰ ਈਆਰਪੀ ਸਿਸਟਮ ਨੂੰ ਬੰਦ ਕਰ ਕੇ ਮੁੜ ਪਹਿਲਾਂ ਵਾਂਗ ਹੀ ਕੰਮ ਕਰਨ ਵਾਲਾ ਸਿਸਟਮ ਲਾਗੂ ਕਰੇ। ਇਸ ਮੌਕੇ ਜੇਈ ਸਾਹਿਲ ਸੈਣੀ, ਜੇਈ ਰਤਨ ਲਾਲ, ਜੇਈ ਤੀਰਥ ਕੁਮਾਰ, ਜੇਈ ਬਲਦੇਵ ਰਾਜ, ਜੇਈ ਸ਼ਾਮ ਸਿੰਘ, ਜੇਈ ਕਰਮਜੀਤ ਸਿੰਘ, ਜੇਈ ਮਨਿੰਦਰ ਸਿੰਘ, ਜੇਈ ਗੌਰਵ ਮਹਿਰਾ ਮੌਜੂਦ ਸੀ।