ਸਰਬੱਤ ਦੇ ਭਲੇ ਲਈ ਸੁਖਮਨੀ ਸਾਹਿਬ ਦੇ ਜਾਪ ਕਰਵਾਏ
ਸਾਡੇ ਕੋਲੋਂ ਕਿਸੇ ਦਾ ਬੁਰਾ ਨਾ ਹੋਵੇ ਸਭ ਨਾਲ ਪਿਆਰ ਨਾਲ ਰਹੀਏ - ਮਨਜੀਤ ਸਿੰਘ ਖਾਲਸਾ
Publish Date: Mon, 05 Jan 2026 06:45 PM (IST)
Updated Date: Tue, 06 Jan 2026 04:06 AM (IST)

ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਗੁਰਦੁਆਰਾ ਗੁਰੂ ਨਾਨਕ ਸਿੰਘ ਸਭਾ ਪਿੰਡ ਛੋਕਰਾਂ ਵਿਖੇ ਪਿੰਡ ਤੇ ਸਰਬੱਤ ਦੇ ਭਲੇ ਲਈ ਸੁਖਮਨੀ ਸਾਹਿਬ ਦਾ ਜਾਪ ਤੇ ਅਰਦਾਸ ਕਰਵਾਈ ਗਈ। ਛੋਟੇ ਬੱਚਿਆਂ ਨੇ ਸੰਗਤਾਂ ਨੂੰ ਕਵਿਤਾਵਾਂ ਰਾਂਹੀ ਨਿਹਾਲ ਕੀਤਾ। ਗੁਰਦੁਆਰਾ ਸਾਹਿਬ ਦੇ ਸੈਕਟਰੀ ਮਨਜੀਤ ਸਿੰਘ ਖਾਲਸਾ ਨੇ ਨਵੇਂ ਸਾਲ ਦੀ ਵਧਾਈਆਂ ਦਿੰਦਿਆਂ ਆਖਿਆ ਕਿ 2026 ’ਚ ਸਭ ਦਾ ਭਲਾ ਮੰਗੀਏ ਤੇ ਸਭ ਦਾ ਭਲਾ ਕਰੀਏ, ਇਸ ਸਾਲ ਸਾਡੇ ਤੋਂ ਕਿਸੇ ਦਾ ਬੁਰਾ ਨਾ ਹੋਵੇ ਅਸੀਂ ਸਭ ਨਾਲ ਪਿਆਰ ਨਾਲ ਰਹੀਏ ਤੇ ਗੁਰੂ ਨਾਲ ਜੁੜ ਕੇ ਆਪਣਾ ਸਮਾਂ ਬਤੀਤ ਕਰੀਏ ਤੇ ਚੰਗੇ ਤੇ ਭਲੇ ਦੇ ਕਾਰਜ ਕਰੀਏ। ਸੰਗਤਾਂ ’ਚ ਦੁੱਧ ਮਠਿਆਈ ਦਾ ਲੰਗਰ ਅਤੁੱਟ ਵਰਤਾਇਆ ਗਿਆ। ਪ੍ਰਬੰਧਕਾਂ ਵੱਲੋਂ ਸਹਿਯੋਗੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੁਰਜੀਤ ਸਿੰਘ, ਖਜਾਨਚੀ ਗਿਆਨ ਸਿੰਘ ਸੈਕਟਰੀ ਮਨਜੀਤ ਸਿੰਘ ਖਾਲਸਾ, ਸਾਬਕਾ ਪ੍ਰਧਾਨ ਜਰਨੈਲ ਸਿੰਘ, ਮੱਖਣ ਸਿੰਘ ਇੰਸਪੈਕਟਰ, ਸੁਰਿੰਦਰ ਸਿੰਘ, ਰਣਜੀਤ ਸਿੰਘ ਪੰਚ, ਗੁਰਨੇਕ ਸਿੰਘ, ਸਰਪੰਚ ਕਿਰਪਾਲ ਸਿੰਘ ਪਾਲੀ, ਪੰਚ ਛਿੰਦੋ, ਪੰਚ ਜਤਿੰਦਰਜੀਤ ਕੌਰ, ਪੰਚ ਕਿਰਨਜੀਤ ਕੌਰ, ਜਗਦੀਪ ਸਿੰਘ ਖਾਲਸਾ, ਗ੍ਰੰਥੀ ਅਵਤਾਰ ਸਿੰਘ, ਗੁਰਮੁੱਖ ਸਿੰਘ, ਕੁਲਦੀਪ ਸਿੰਘ ਖਾਲਸਾ, ਸਾਬਕਾ ਪੰਚ ਦੀਪਾ, ਪਰਮਜੀਤ ਕੌਰ ਸਾਬਕਾ ਪੰਚ, ਹਰਦੀਪ ਸਿੰਘ ਅੱਪਰਾ, ਬਲਵਿੰਦਰ ਸਿੰਘ, ਜਸਪ੍ਰੀਤ ਕੌਰ, ਗੁਰਬਖਸ਼ ਕੌਰ, ਸਤਵਿੰਦਰ ਕੌਰ, ਮਨਜੀਤ ਕੌਰ ਖਾਲਸਾ, ਪਰਮਜੀਤ ਕੌਰ, ਜਸਪ੍ਰੀਤ ਕੌਰ, ਪਰਮਜੀਤ ਕੌਰ ਪੰਮ ਆਦਿ ਸੇਵਾਦਾਰ ਹਾਜ਼ਰ ਸਨ।