ਛੁੱਟੀ ਦੇ ਖ਼ਦਸ਼ੇ ਕਾਰਨ ਹੋਈਆਂ 200 ਤੋਂ ਵੀ ਘੱਟ ਰਜਿਸਟਰੀਆਂ
ਜਾਸ, ਜਲੰਧਰ : ਵਿਸਾਖੀ
Publish Date: Mon, 13 Apr 2026 10:57 PM (IST)
Updated Date: Mon, 13 Apr 2026 11:01 PM (IST)
ਜਾਸ, ਜਲੰਧਰ : ਵਿਸਾਖੀ ਦੇ ਪਵਿੱਤਰ ਤਿਉਹਾਰ ’ਤੇ ਸੋਮਵਾਰ ਨੂੰ ਸਰਕਾਰੀ ਛੁੱਟੀ ਹੋਣ ਦੇ ਖ਼ਦਸ਼ੇ ਕਾਰਨ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਛੁੱਟੀ ਹੋਣ ਦੀ ਸੰਭਾਵਨਾ ਕਾਰਨ ਲੋਕਾਂ ਨੇ ਪ੍ਰਾਪਰਟੀ ਰਜਿਸਟ੍ਰੇਸ਼ਨ ਲਈ ਬਹੁਤ ਹੀ ਘੱਟ ਗਿਣਤੀ ’ਚ ਤਹਿਸੀਲ ਦਫਤਰ ਦਾ ਰੁਖ ਕੀਤਾ। ਇਸੇ ਕਾਰਨ ਦੋਵਾਂ ਤਹਿਸੀਲਾਂ ਵਿਚ 200 ਤੋਂ ਵੀ ਘੱਟ ਪ੍ਰਾਪਰਟੀ ਰਜਿਸਟਰੀਆਂ ਹੋ ਸਕੀਆਂ, ਜੋ ਆਮ ਦਿਨਾਂ ’ਚ 300 ਦੇ ਆਸ-ਪਾਸ ਰਹਿੰਦੀਆਂ ਹਨ।
ਤਹਿਸੀਲ ’ਚ ਸੀਮਤ ਗਿਣਤੀ ’ਚ ਲੋਕਾਂ ਦੀ ਆਵਾਜਾਈ ਕਾਰਨ ਪੂਰੇ ਦਿਨ ਛੁੱਟੀ ਵਰਗਾ ਮਾਹੌਲ ਬਣਿਆ ਰਹਿਆ। ਇਸ ਕਾਰਨ ਦਿਨ ਭਰ ਤਹਿਸੀਲ-1 ਤੇ 2 ’ਚ ਸਿਰਫ 200 ਦੇ ਆਸ-ਪਾਸ ਹੀ ਪ੍ਰਾਪਰਟੀ ਦੀਆਂ ਰਜਿਸਟਰੀਆਂ ਹੋ ਸਕੀਆਂ। ਇਸ ’ਚ ਤਹਿਸੀਲ-1 ਦੇ ਸਬ-ਰਜਿਸਟਰਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਲੋਕਾਂ ਨੇ ਸਰਕਾਰੀ ਛੁੱਟੀ ਹੋਣ ਦੇ ਖ਼ਦਸ਼ੇ ਕਾਰਨ ਰਜਿਸਟਰੀ ਲਈ ਅੰਪਾਇੰਟਮੈਂਟ ਹੀ ਨਹੀਂ ਬੁੱਕ ਕੀਤੀ ਸੀ। ਕੁੱਲ 95 ਦਸਤਾਵੇਜ਼ ਜਮ੍ਹਾਂ ਕਰਵਾਏ ਗਏ ਸਨ, ਜਿਨ੍ਹਾਂ ਵਿੱਚੋਂ ਸਿਰਫ 92 ਦਸਤਾਵੇਜ਼ ਦੀ ਰਜਿਸਟਰੀ ਹੋਈ। ਦੂਜੇ ਪਾਸੇ, ਤਹਿਸੀਲ-2 ਦੇ ਸਬ-ਰਜਿਸਟਰਾਰ ਜਗਤਾਰ ਸਿੰਘ ਨੇ ਦੱਸਿਆ ਕਿ ਦਿਨ ਭਰ ’ਚ ਲਗਪਗ 100 ਦਸਤਾਵੇਜ਼ ਦਰਜ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 98 ਦੀ ਰਜਿਸਟਰੀ ਹੋਈ।