ਬਰਨਾਲਾ ਰੈਲੀ ’ਚ ਜਲੰਧਰ ਦੇ ਕਾਂਗਰਸੀਆਂ ਨੇ ਕੀਤੀ ਸ਼ਿਰਕਤ
ਜਲੰਧਰ ਸੈਂਟਰਲ ਹਲਕੇ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਬਰਨਾਲਾ ਲਈ ਰਵਾਨਾ - ਰਜਿੰਦਰ ਬੇਰੀ
Publish Date: Sat, 28 Feb 2026 07:01 PM (IST)
Updated Date: Sat, 28 Feb 2026 07:04 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ਼ਨਿਚਰਵਾਰ ਬਰਨਾਲਾ ਵਿਖੇ ‘ਮਨਰੇਗਾ ਬਚਾਓ ਮਹਾਂ ਰੈਲੀ’ ਕਰਵਾਈ, ਜਿਸ ’ਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਪਹੁੰਚਣ ਐਲਾਨ ਕੀਤਾ ਗਿਆ। ਇਸ ਮਹਾਂ ਰੈਲੀ ’ਚ ਸ਼ਾਮਲ ਹੋਣ ਲਈ ਜਲੰਧਰ ਸੈਂਟਰਲ ਹਲਕੇ ਦੇ ਸਾਬਕਾ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਬੇਰੀ ਆਪਣੇ ਹਲਕੇ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਕਾਂਗਰਸ ਭਵਨ ਜਲੰਧਰ ਤੋਂ ਰਵਾਨਾ ਹੋਏ। ਇਸ ਮੌਕੇ ਰਜਿੰਦਰ ਬੇਰੀ ਨੇ ਕਿਹਾ ਕਿ ਕੇਂਦਰ ਦੀ ਮੌਜੂਦਾ ਸਰਕਾਰ ਕਿਸਾਨਾਂ ਤੇ ਮਜ਼ਦੂਰਾਂ ਨਾਲ ਬੇਇਨਸਾਫੀ ਕਰ ਰਹੀ ਹੈ, ਜਿਸ ਨੂੰ ਕਾਂਗਰਸ ਪਾਰਟੀ ਕਿਸੇ ਵੀ ਹਾਲ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ’ਚ ਹੋ ਰਹੀ ਇਹ ਮਹਾਂ ਰੈਲੀ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕਾਂ ਦੀ ਰੱਖਿਆ ਲਈ ਇਕ ਮਜ਼ਬੂਤ ਆਵਾਜ਼ ਹੈ। ਉਹ ਇਸ ਰੈਲੀ ’ਚ ਸ਼ਾਮਲ ਹੋ ਕੇ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕ ’ਚ ਆਪਣੀ ਆਵਾਜ਼ ਬੁਲੰਦ ਕੀਤੀ। ਇਸ ਮੌਕੇ ਗੁਰਵਿੰਦਰਪਾਲ ਸਿੰਘ ਬੰਟੀ ਨੀਲਕੰਠ, ਵਿਜੇ ਕੁਮਾਰ ਦਕੋਹਾ, ਮਨਦੀਪ ਜੱਸਲ, ਸੁਨੀਲ ਦਕੋਹਾ, ਜਤਿੰਦਰ ਜੋਨੀ, ਰਾਜੇਸ਼ ਜਿੰਦਲ, ਮੰਗਾ ਮੁਧੜ, ਦੀਨਾ ਨਾਥ, ਮੱਖਣ ਸਿੰਘ, ਰਵੀ ਬੱਗਾ, ਅਰੁਣ ਸਹਿਗਲ, ਕਰਨ ਵਰਮਾ, ਮੁਖਤਿਆਰ ਅਹਿਮਦ, ਦਰਸ਼ਨ ਸਿੰਘ ਪਹਿਲਵਾਨ, ਬੇਅੰਤ ਸਿੰਘ ਪਹਿਲਵਾਨ, ਆਲਮ ਅਲੀ, ਆਨੰਦ ਬਿੱਟੂ, ਹਰਜੋਧ ਜੋਧਾ, ਸੁਧੀਰ ਘੁੱਗੀ, ਸੁਭਾਸ਼ ਅਗਰਵਾਲ, ਆਦੇਸ਼ ਮਾਗੋ, ਹੁਸਨ ਲਾਲ, ਤਿਲਕ ਰਾਜ ਚੋਹਕਾਂ, ਐਡਵੋਕੇਟ ਸੰਦੀਪ ਕੁਮਾਰ, ਰੋਹਿਤ ਸਹਿਗਲ, ਕ੍ਰਿਸ਼ਨ ਕਾਲੀਆ, ਰੋਹਿਤ ਤਲਵਾੜ ਤੇ ਮੁਨੀਸ਼ ਗੁਪਤਾ ਵੀ ਮੌਜੂਦ ਸਨ।