- ਉੱਤਰੀ ਹਲਕੇ 'ਚ

- ਉੱਤਰੀ ਹਲਕੇ 'ਚ ਪਹਿਲਾਂ ਹੀ ਵੱਖਰੇ ਸਵਾਗਤ ਕਰਨ ਦਾ ਕੀਤਾ ਸੀ ਐਲਾਨ : ਰਾਣਾ
- ਸ਼ਹਿਰੀ ਪ੍ਰਧਾਨ ਜ਼ਿਲ੍ਹੇ ਤੋਂ ਬਾਹਰ
ਜਾਸ, ਜਲੰਧਰ :
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਦੇ ਸਵਾਗਤ ’ਚ ਜ਼ਿਲ੍ਹਾ ਅਕਾਲੀ ਆਗੂ ਵੱਖ-ਵੱਖ ਥਾਵਾਂ ’ਤੇ ਦਿਖਾਈ ਦਿੱਤੇ। ਜਲੰਧਰ ’ਚ ਮਜੀਠੀਆ ਦਾ ਸਵਾਗਤ ਸਿਰਫ ਪੀਏਪੀ ਚੌਕ ਤੋਂ ਰਾਮਾ ਮੰਡੀ ਨੂੰ ਜਾਂਦੇ ਰਸਤੇ ’ਤੇ ਸਥਿਤ ਭੂਰ ਮੰਡੀ ਦੇ ਬਾਹਰ ਕਰਨ ਦਾ ਪ੍ਰੋਗਰਾਮ ਤੈਅ ਹੋਇਆ ਸੀ, ਜਦਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਤੇ ਪਾਰਟੀ ਦੇ ਸੀਨੀਅਰ ਆਗੂ ਰਣਜੀਤ ਸਿੰਘ ਰਾਣਾ ਦੀ ਅਗਵਾਈ 'ਚ ਲੰਬਾ ਪਿੰਡ ਚੌਕ ’ਤੇ ਵੱਖਰੇ ਤੌਰ ’ਤੇ ਸਵਾਗਤ ਕੀਤਾ ਗਿਆ। ਹਾਲਾਂਕਿ ਜ਼ਿਲ੍ਹਾ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਇਕਬਾਲ ਸਿੰਘ ਢੀਂਡਸਾ ਨੇ ਦੱਸਿਆ ਕਿ ਉਹ ਸਿਹਤ ਖਰਾਬ ਹੋਣ ਕਾਰਨ ਪਿਛਲੇ ਦੋ ਦਿਨਾਂ ਤੋਂ ਲੁਧਿਆਣਾ ਸਥਿਤ ਡੀਐੱਮਸੀ ਹਸਪਤਾਲ 'ਚ ਹਨ, ਜਦਕਿ ਪਾਰਟੀ ਦੇ ਮੁੱਖ ਸਕੱਤਰ ਮਨਿੰਦਰ ਪਾਲ ਸਿੰਘ ਗੁੰਬਰ ਨੇ ਰਿਸ਼ਤੇਦਾਰ ਦੇ ਦੇਹਾਂਤ ਹੋਣ ਕਾਰਨ ਸ਼ਹਿਰ ’ਚੋਂ ਬਾਹਰ ਹੋਣ ਦੀ ਜਾਣਕਾਰੀ ਦਿੱਤੀ।
ਅਸਲ ’ਚ ਵਿਕਰਮ ਸਿੰਘ ਮਜੀਠੀਆ ਨੇ ਸੋਮਵਾਰ ਨੂੰ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾਣਾ ਸੀ। ਇਸ ਦੌਰਾਨ ਰਸਤੇ 'ਚ ਕਈ ਸ਼ਹਿਰਾਂ ’ਚ ਪਾਰਟੀ ਆਗੂਆਂ ਤੇ ਮੁਲਾਜ਼ਮਾਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਜਲੰਧਰ 'ਚ ਪਹਿਲਾਂ ਭੂਰ ਮੰਡੀ ਤੇ ਬਾਅਦ ਵਿਚ ਲੰਬਾ ਪਿੰਡ ਚੌਕ ’ਚ ਵੱਖ-ਵੱਖ ਥਾਵਾਂ ’ਤੇ ਮਜੀਠੀਆ ਦਾ ਸਵਾਗਤ ਕੀਤਾ ਗਿਆ।
---
ਸ਼੍ਰੋਮਣੀ ਅਕਾਲੀ ਦਲ ਯੂਥ ਨੇ ਕੀਤਾ ਸ਼ਕਤੀ ਪ੍ਰਦਰਸ਼ਨ
ਸ਼੍ਰੋਮਣੀ ਅਕਾਲੀ ਦਲ ਯੂਥ ਵੱਲੋਂ ਮਜੀਠੀਆ ਦੇ ਸਵਾਗਤ 'ਚ ਪੀਏਪੀ ਚੌਕ ਨੇੜੇ ਸ਼ਾਨਦਾਰ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿਚ ਪਾਰਟੀ ਦੇ ਸਕੱਤਰ ਜਨਰਲ ਤੇਜਿੰਦਰ ਸਿੰਘ ਨਿੱਝਰ ਤੇ ਯੁਵਾ ਪ੍ਰਧਾਨ ਗਗਨਦੀਪ ਸਿੰਘ ਗੱਗੀ ਦੇ ਅਗਵਾਈ 'ਚ ਵੱਖ-ਵੱਖ ਸ਼ਹਿਰਾਂ ਤੋਂ ਨੌਜਵਾਨਾਂ ਨੂੰ ਬੁਲਾਇਆ ਗਿਆ ਸੀ। ਇਸ ਦੌਰਾਨ ਮਜੀਠੀਆ ਨੇ ਯੂਥ ਵਿੰਗ ਨੂੰ ਸੰਗਠਨ ਦੀ ਮਜ਼ਬੂਤੀ ਲਈ ਇਕੱਠੇ ਹੋਣ ਦਾ ਸੱਦਾ ਦਿੱਤਾ। ਨਾਲ ਹੀ ਤੇਜਿੰਦਰ ਸਿੰਘ ਨਿੱਝਰ ਤੇ ਗਗਨਦੀਪ ਸਿੰਘ ਗੱਗੀ ਨੂੰ ਵੱਧ ਤੋਂ ਵੱਧ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ਤੇ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਵੀ ਕਿਹਾ। ਇਸ ਦੌਰਾਨ ਗਗਨਦੀਪ ਸਿੰਘ ਗੱਗੀ ਤੇ ਤੇਜਿੰਦਰ ਸਿੰਘ ਨਿੱਝਰ ਨੇ ਮਜੀਠੀਆ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ।
---
ਸੁਖਮਿੰਦਰ ਸਿੰਘ ਰਾਜਪਾਲ ਦੀ ਅਗਵਾਈ ’ਚ ਜੁਟੇ ਮੁਲਾਜ਼ਮ
ਓਧਰ, ਅਕਾਲੀ ਆਗੂ ਸੁਖਮਿੰਦਰ ਸਿੰਘ ਰਾਜਪਾਲ ਦੇ ਅਗਵਾਈ 'ਚ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਪ੍ਰਤੀਨਿਧ ਜੁਟੇ। ਇਸ ਦੌਰਾਨ ਉਨ੍ਹਾਂ ਨਾਲ ਆਬਿਦ ਹਸਨ ਸਲਮਾਨੀ, ਨਿਰਭੈਅ ਸਿੰਘ ਸਾਜਨ, ਗੁਰਪ੍ਰੀਤ ਸਿੰਘ ਸਚਦੇਵਾ, ਅਮਨਦੀਪ ਸਿੰਘ, ਮਨਦੀਪ ਸਿੰਘ, ਅਜੈ ਕੁਮਾਰ, ਦਵਿੰਦਰ ਅਰੋੜਾ, ਲੱਕੀ ਮਲਹੋਤਰਾ, ਰਣਵੀਰ ਸਿੰਘ, ਮੋਹਿਤ ਸ਼ਰਮਾ, ਆਸ਼ੂ ਕੋਟੀ, ਸੋਨੂ ਕੋਟੀ, ਮੋਹਿਤ ਸਰੀਨ, ਪ੍ਰਵੀਣ ਅਤਰੀ, ਦਮਨਪ੍ਰੀਤ ਸਿੰਘ, ਅਮਨ ਬਾਬਾ, ਪਰਮਿੰਦਰ ਸਿੰਘ ਸਮੇਤ ਹੋਰ ਮੈਂਬਰ ਮੌਜੂਦ ਸਨ।
---
ਜਥੇਦਾਰ ਮੰਨਣ ਤੇ ਰਾਣਾ ਨੇ ਲੰਬਾ ਪਿੰਡ ਚੌਕ ’ਚ ਲਾਇਆ ਮੰਚ
ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਜਥੇਦਾਰ ਕੁਲਵੰਤ ਸਿੰਘ ਮੰਨਣ ਤੇ ਪਾਰਟੀ ਦੇ ਆਗੂ ਰਣਜੀਤ ਸਿੰਘ ਰਾਣਾ ਨੇ ਲੰਬਾ ਪਿੰਡ ਚੌਕ ’ਚ ਮੰਚ ਲਾ ਕੇ ਵਿਕਰਮ ਸਿੰਘ ਮਜੀਠੀਆ ਨੂੰ ਸਨਮਾਨਿਤ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਹਲਕੇ ਉੱਤਰੀ ਦੇ ਇੰਚਾਰਜ ਹਰਿੰਦਰ ਸਿੰਘ ਢੀਂਡਸਾ, ਅਵਤਾਰ ਸਿੰਘ, ਭਜਨ ਲਾਲ ਚੋਪੜਾ, ਜਥੇਦਾਰ ਅਜੀਤ ਸਿੰਘ, ਜਗਦੀਪ ਸਿੰਘ, ਪਰਵਿੰਦਰ ਸਿੰਘ ਭਾਟੀਆ, ਕਰਤਾਰ ਸਿੰਘ ਬਿੱਲਾ ਅਤੇ ਜਗਜੀਤ ਸਿੰਘ ਟ੍ਰਾਂਸਪੋਰਟਰ ਸਮੇਤ ਹੋਰ ਮੈਂਬਰ ਮੌਜੂਦ ਸਨ।
---
ਗੱਠਜੋੜ ਦੇ ਸਵਾਲ ’ਤੇ ਮਜੀਠੀਆ ਨੇ ਦਿੱਤਾ ਵਿਅੰਗਮਈ ਜਵਾਬ
ਪੀਏਪੀ ਚੌਕ ਨੇੜੇ ਜਦੋਂ ਵਿਕਰਮ ਸਿੰਘ ਮਜੀਠੀਆ ਨੂੰ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਸਬੰਧੀ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਵਿਅੰਗਮਈ ਢੰਗ ਨਾਲ ਜਵਾਬ ਦਿੱਤਾ। ਉਹ ਮੁਸਕ੍ਰਾਉਂਦਿਆਂ ਕਿਹਾ ਕਿ ਜਲੰਧਰ ਦੇ ਬਾਈਪਾਸ ਦੀ ਸੜਕ ’ਤੇ ਖੜ੍ਹੇ ਹੋ ਕੇ ਉਹ ਇਸ ਦਾ ਜਵਾਬ ਕਿਵੇਂ ਦੇ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪ੍ਰੇਸ਼ਨ ਪ੍ਰਹਾਰ ਹਮਲਾ ਬਾਰੇ ਕਿਹਾ ਕਿ ਪਿਛਲੇ ਸਾਢੇ ਤਿੰਨ ਸਾਲਾਂ 'ਚ ਪੁਲਿਸ ਕਿੱਥੇ ਸੁੱਤੀ ਸੀ, ਜੋ ਹੁਣ ਉਨ੍ਹਾਂ ਨੂੰ ਇਸ ਮੁਹਿੰਮ ਦੀ ਯਾਦ ਆਈ ਹੈ।