ਸਾਬਕਾ ਸੀਐੱਮ ਚੰਨੀ ਨੂੰ ਨਵੇਂ ਘਰ ਦੀ ਦਿੱਤੀ ਵਧਾਈ
ਚੰਨੀ ਦੇ ਨਵੇਂ ਘਰ ’ਤੇ ਹਲਕਾ ਕਰਤਾਰਪੁਰ ਦੇ ਆਗੂਆਂ ਨੇ ਦਿੱਤੀ ਵਧਾਈ
Publish Date: Mon, 06 Apr 2026 07:52 PM (IST)
Updated Date: Mon, 06 Apr 2026 07:55 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕਾਂਗਰਸ ਦੇ ਲੋਕ ਸਭਾ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਜਲੰਧਰ-ਫਗਵਾੜਾ ਹਾਈਵੇ ’ਤੇ ਸਥਿਤ ਪਿੰਡ ਖਜੂਰਲਾ ’ਚ ਬਣਾਏ ਨਵੇਂ ਘਰ ਦਾ ਗ੍ਰਹਿ ਪ੍ਰਵੇਸ਼ ਬੀਤੇ ਦਿਨ ਕੀਤਾ ਗਿਆ। ਸੋਮਵਾਰ ਹਲਕਾ ਕਰਤਾਰਪੁਰ ਦੇ ਕਾਂਗਰਸ ਇੰਚਾਰਜ, ਸੇਵਾ ਮੁਕਤ ਐੱਸਐੱਸਪੀ ਰਜਿੰਦਰ ਸਿੰਘ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਕਰਤਾਰਪੁਰ ਦੇ ਸ਼ਹਿਰੀ ਤੇ ਪਿੰਡਾਂ ਦੇ ਸਰਪੰਚ, ਪੰਚ, ਬਲਾਕ ਸੰਮਤੀ ਮੈਂਬਰ, ਕਾਂਗਰਸ ਸੰਗਠਨ ਤੇ ਕਾਂਗਰਸ ਮਹਿਲਾ ਸੰਗਠਨ ਦੇ ਅਹੁਦੇਦਾਰ ਵੱਡੀ ਗਿਣਤੀ ’ਚ ਚਰਨਜੀਤ ਸਿੰਘ ਚੰਨੀ ਨੂੰ ਨਵੇਂ ਘਰ ’ਤੇ ਵਧਾਈ ਦੇਣ ਪੁੱਜੇ। ਸਮਾਗਮ ਦੌਰਾਨ ਆਗੂਆਂ ਵੱਲੋਂ ਚੰਨੀ ਨੂੰ ਗੁਲਦਸਤਾ ਭਟੇ ਕਰਦਿਆਂ ਨਵੇਂ ਘਰ ’ਚ ਪ੍ਰਵੇਸ਼ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ। ਚਰਨਜੀਤ ਸਿੰਘ ਚੰਨੀ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਉਨਾਂ ਨੇ ਹਲਕੇ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਇੱਥੇ ਪੱਕਾ ਘਰ ਬਣਾ ਕੇ ਲੋਕਾਂ ਦੇ ਨੇੜੇ ਹੀ ਰਹਿਣਗੇ ਤੇ ਲੋਕਾਂ ਦੇ ਦੁੱਖ-ਸੁੱਖ ’ਚ ਸ਼ਾਮਲ ਹੋਣਗੇ। ਇਸਦੇ ਨਾਲ ਹੀ ਕਿਸੇ ਵੀ ਆਗੂ ਜਾਂ ਵਰਕਰ ਨੂੰ ਮੁਸ਼ਕਲ ਆਉਣ ’ਤੇ ਉਹ ਨਵੇਂ ਘਰ ’ਚ ਮਿਲ ਸਕਦੇ ਹਨ।