ਪੰਜਾਬ 'ਚ ਕਾਨੂੰਨ ਵਿਵਸਥਾ ਹੋਈ ਤਾਰ-ਤਾਰ : ਵਿਪੁਲ ਸ਼ਰਮਾ
ਪੰਜਾਬ 'ਚ ਕਾਨੂੰਨ ਵਿਵਸਥਾ ਹੋਈ ਤਾਰ-ਤਾਰ, ਲੋਕਾਂ ਦੀ ਸੁਰੱਖਿਆ 'ਚ ਨਾਕਾਮ ਸਰਕਾਰ - ਵਿਪੁਲ ਸ਼ਰਮਾ
Publish Date: Fri, 06 Feb 2026 08:50 PM (IST)
Updated Date: Fri, 06 Feb 2026 08:53 PM (IST)

ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਹਲਕਾ ਜਲੰਧਰ ਕੈਂਟ ਅਧੀਨ ਆਉਂਦੇ ਜਲੰਧਰ ਸ਼ਹਿਰ ਦੇ ਸਭ ਤੋਂ ਪੋਸ਼ ਇਲਾਕੇ ਮਾਡਲ ਟਾਊਨ ਚ ਦਿਨ ਚੜ੍ਹਦਿਆਂ ਹੀ ਗੁਰੂ ਘਰ ਦੇ ਬਾਹਰ ਹੋਈ ਸੂਬੇ ਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਹੀ ਨੌਜਵਾਨ ਆਗੂ ਦੀ ਹੱਤਿਆ ਨੇ ਪੰਜਾਬ ਦੇ ਅੰਦਰ ਦੀ ਕਾਨੂੰਨ ਅਵਸਥਾ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਇਨ੍ਹਾਂ ਵਿਚਾਰਾਂ ਦੇ ਪ੍ਰਗਟਾਵਾ ਕਰਦੇ ਹੋਏ ਜਲੰਧਰ ਉੱਤਰੀ ਦਿਹਾਤੀ ਦੇ ਸਕੱਤਰ ਵਿਪੁਲ ਸ਼ਰਮਾ ਨੇ ਕਿਹਾ ਕਿ ਅੱਜ ਸੂਬੇ ਦੇ ਹਾਲਾਤ ਇਹ ਹੋ ਚੁੱਕੇ ਹਨ ਕਿ ਸੂਬੇ ਚ ਰਾਜ ਕਰ ਰਹੀ ਆਪ ਸਰਕਾਰ ਦੇ ਹੀ ਨੌਜਵਾਨ ਆਗੂ ਲੱਕੀ ਓਬਰਾਏ ਨੂੰ ਸ਼ਰੇਆਮ ਬੇਖੌਫ ਗੁਰੂ ਘਰ ਦੇ ਸਾਹਮਣੇ ਹੀ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਵਿਪੁਲ ਸ਼ਰਮਾ ਨੇ ਕਿਹਾ ਕਿ ਆਪਣੇ ਆਪ ਨੂੰ ਲੋਕਾਂ ਦਾ ਖੈਰ ਖਵਾਹ ਤੇ ਆਮ ਲੋਕਾਂ ਦੀ ਸਰਕਾਰ ਕਹਾਉਣ ਵਾਲੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਸੂਬੇ ਦੇ ਲੋਕਾਂ ਨੂੰ ਸੁਰੱਖਿਆ ਦੇਣ ’ਚ ਅਸਫ਼ਲ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਲੋਕਾਂ ਦਾ ਕਰੋੜਾਂ ਰੁਪਿਆ ਝੂਠੀ ਇਸ਼ਤਿਹਾਰਬਾਜ਼ੀ ਤੇ ਉੜਾ ਰਹੀ ਹੈ ਜਦਕਿ ਸੂਬੇ ਦੇ ਲੋਕ ਡਰ-ਡਰ ਕੇ ਜ਼ਿੰਦਗੀ ਜੀਅ ਰਹੇ ਹਨ। ਉਨ੍ਹਾਂ ਕਿਹਾ ਕਿ ਲੱਕੀ ਓਬਰਾਏ ਦੇ ਹੋਏ ਕਤਲ ਤੇ ਸੂਬੇ ਦੀ ਵਿਗੜਦੀ ਜਾ ਰਹੀ ਕਾਨੂੰਨ ਵਿਵਸਥਾ ਨੂੰ ਨਾ ਸੰਭਾਲਣ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦੀ ਕਰੜੇ ਸ਼ਬਦਾਂ ਚ ਨਿੰਦਿਆ ਕਰਦੇ ਹਨ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸੂਬੇ ਚ ਅਮਨ ਸ਼ਾਂਤੀ ਬਹਾਲ ਕਰਵਾਉਣ ਲਈ ਸਖ਼ਤ ਕਦਮ ਚੁੱਕਣ ਲਈ ਅਪੀਲ ਕਰਦੇ ਹਨ।