ਪ੍ਰਕਾਸ਼ਕਾਂ ਤੇ ਲੇਖਕਾਂ ਖ਼ਿਲਾਫ਼ ਕਾਰਵਾਈ ਦੀ ਮੰਗ
ਜਾਗਰਣ ਸੰਵਾਦਦਾਤਾ, ਜਲੰਧਰ :
Publish Date: Sat, 04 Apr 2026 12:21 AM (IST)
Updated Date: Sat, 04 Apr 2026 12:25 AM (IST)
ਜਾਗਰਣ ਸੰਵਾਦਦਾਤਾ, ਜਲੰਧਰ : ਨਗਰ ਨਿਗਮ ਤਾਲਮੇਲ ਕਮੇਟੀ ਦੇ ਪ੍ਰਧਾਨ ਪ੍ਰੇਮਪਾਲ ਡੂਮੇਲੀ ਤੇ ਹਿੰਦੂ ਏਕਤਾ ਮੰਚ ਦੇ ਪ੍ਰਧਾਨ ਅਤੁਲ ਚੱਢਾ ਨੇ ਪੰਜਾਬ, ਹਰਿਆਣਾ ਤੇ ਦਿੱਲੀ ਸਮੇਤ ਹੋਰ ਸੂਬਿਆਂ ’ਚ ਪੜ੍ਹਾਈ ਜਾ ਰਹੀਆਂ ਪੰਜਾਬੀ ਪਾਠ ਪੁਸਤਕਾਂ ’ਚ ਅਨੁਸੂਚਿਤ ਜਾਤੀ ਦੇ ਭਾਈਚਾਰੇ ਲਈ ਅਪਮਾਨਜਨਕ ਟਿੱਪਣੀਆਂ ਦੀ ਸਖਤ ਨਿੰਦਾ ਕੀਤੀ ਹੈ। ਡੂਮੇਲੀ ਅਤੇ ਚੱਢਾ ਨੇ ਕਿਹਾ ਕਿ ਅਮਰਦੀਪ ਪ੍ਰਕਾਸ਼ਨ ਤੇ ਪੇਸਮੇਕਰ ਪ੍ਰਕਾਸ਼ਨ ਦੀਆਂ ਪੰਜਾਬੀ ਪੁਸਤਕਾਂ ’ਚ ਸ਼ਡਿਊਲ ਕਾਸਟ ਤੇ ਸ਼ਡਿਊਲ ਟ੍ਰਾਈਬ ਸਮਾਜ ਲਈ ਅਪਮਾਨਜਨਕ ਸ਼ਬਦ ਵਰਤੇ ਗਏ ਹਨ। ਇਹ ਪੁਸਤਕਾਂ ਭੂਪਿੰਦਰ ਕੌਰ ਤੇ ਡਾਕਟਰ ਅਮਰਜੀਤ ਕੌਰ ਵੱਲੋਂ ਲਿਖੀਆਂ ਗਈਆਂ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਇਸ ਮਾਮਲੇ ’ਚ ਲੇਖਕਾਂ ਤੇ ਪ੍ਰਕਾਸ਼ਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਤੋਂ ਪਹਿਲਾਂ, ਨਗਰ ਨਿਗਮ ਤਾਲਮੇਲ ਕਮੇਟੀ ਤੇ ਹਿੰਦੂ ਏਕਤਾ ਮੰਚ ਨੇ ਮੁੱਖ ਮੰਤਰੀ ਪੰਜਾਬ, ਸਿੱਖਿਆ ਮੰਤਰੀ, ਕੇਂਦਰੀ ਸਰਕਾਰ ਦੇ ਸਿੱਖਿਆ ਮੰਤਰੀ, ਐੱਸਸੀ/ਐੱਸਟੀ ਕਮਿਸ਼ਨ ਪੰਜਾਬ ਤੇ ਭਾਰਤ ਸਰਕਾਰ, ਸੀਬੀਐੱਸਈ, ਡੀਸੀ ਤੇ ਸੀਪੀ ਜਲੰਧਰ ਨੂੰ ਸ਼ਿਕਾਇਤ ਭੇਜੀ ਹੈ। ਇਨ੍ਹਾਂ ਪੁਸਤਕਾਂ ਤੇ ਫੌਰੀ ਪਾਬੰਦੀ ਲਾਉਣ ਦੀ ਮੰਗ ਕਰਦਿਆਂ ਪ੍ਰਕਾਸ਼ਕਾਂ ਤੇ ਲੇਖਕਾਂ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੀ ਵੀ ਮੰਗ ਕੀਤੀ ਗਈ ਹੈ।