ਭਾਰੀ ਮਾਤਰਾ ’ਚ ਨਾਜਾਇਜ਼ ਸ਼ਰਾਬ ਬਰਾਮਦ, 1 ਗ੍ਰਿਫਤਾਰ
ਦੁਕਾਨ ਦੀ ਬੇਸਮੈਂਟ ’ਚੋਂ ਭਾਰੀ ਮਾਤਰਾ ’ਚ ਨਜਾਇਜ਼ ਸ਼ਰਾਬ ਬਰਾਮਦ, ਇਕ ਗ੍ਰਿਫਤਾਰ
Publish Date: Sat, 14 Feb 2026 10:12 PM (IST)
Updated Date: Sun, 15 Feb 2026 04:15 AM (IST)
ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਰੇਂਜ-2 ਦੇ ਸਹਾਇਕ ਕਮਿਸ਼ਨਰ ਆਬਕਾਰੀ ਨਵਜੀਤ ਸਿੰਘ ਦੇ ਨਿਰਦੇਸ਼ਾਂ ਤੇ ਜਲੰਧਰ ਵੈਸਟ-ਬੀ ਦੇ ਆਬਕਾਰੀ ਅਧਿਕਾਰੀ ਜਸਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਸ਼ਨੀਵਾਰ ਨੂੰ ਇਕ ਛਾਪਾ ਮਾਰਿਆ ਗਿਆ। ਮਨਜੀਤ ਸਿੰਘ, ਆਬਕਾਰੀ ਇੰਸਪੈਕਟਰ, ਸਰਕਲ ਬਸਤੀਆਂ ਨੇ ਆਬਕਾਰੀ ਪੁਲਿਸ ਦੇ ਨਾਲ ਮਿਲ ਕੇ ਗੁਪਤ ਸੂਚਨਾ ਦੇ ਆਧਾਰ ਤੇ ਕਪੂਰਥਲਾ ਰੋਡ ਦੇ ਬਸਤੀ ਬਾਵਾ ਖੇਲ, ਰਾਜ ਨਗਰ ’ਚ ਸਥਿਤ ਜੂਸ ਕਾਰਨਰ ਦੇ ਪਿਛਲੇ ਪਾਸੇ ਦੁਕਾਨ ਦੇ ਬੇਸਮੈਂਟ ’ਚ ਚੈਕਿੰਗ ਕੀਤੀ। ਚੈਕਿੰਗ ਦੌਰਾਨ 230 ਨਿੱਪ (41,400 ਮਿ.ਲੀ.) ਪੰਜਾਬ ਕਿੰਗ ਸ਼ਰਾਬ ਬਰਾਮਦ ਕੀਤੀ ਗਈ। ਜ਼ਬਤ ਕੀਤੀ ਗਈ ਸ਼ਰਾਬ ਤੇ ਲੱਗੇ ਟਰੈਕ-ਐਂਡ-ਟਰੇਸ ਕਿਊਆਰ ਕੋਡ ਤੇ ਬੈਚ ਨੰਬਰ ਖੁਰਦ-ਬੁਰਦ ਪਾਏ ਗਏ। ਛਾਪੇਮਾਰੀ ਦੌਰਾਨ ਇਕ ਵਿਅਕਤੀ ਬਲਦੀਪ ਸਿੰਘ ਵਾਸੀ ਬਸਤੀ ਬਾਵਾ ਖੇਲ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮ ਖਿਲਾਫ ਥਾਣਾ ਬਸਤੀ ਬਾਵਾ ਖੇਲ ’ਚ ਆਬਕਾਰੀ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ।