- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਣਾ ਦੀ ਅਗਵਾਈ ਹੇਠ ਮੋਗਾ ਰੈਲੀ ਲਈ 35 ਬੱਸਾਂ ਤੇ ਕਾਰਾਂ ਦਾ ਵੱਡਾ ਕਾਫਲਾ ਰਵਾਨਾ

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੋਗਾ ਦੇ ਪਿੰਡ ਕਿੱਲੀ ਚਾਹਲਾਂ ’ਚ ਵਿਸ਼ਾਲ ‘ਬਦਲਾਅ ਰੈਲੀ’ ਵਿਚ ਸ਼ਾਮਲ ਹੋਣ ਲਈ ਹਲਕਾ ਸ਼ਾਹਕੋਟ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਰਕਰਾਂ ਤੇ ਸਮਰਥਕਾਂ ਦਾ ਵੱਡਾ ਕਾਫਲਾ ਹਲਕਾ ਕੈਂਪ ਇੰਚਾਰਜ ਰਾਣਾ ਹਰਦੀਪ ਸਿੰਘ ਦੀ ਅਗਵਾਈ ਹੇਠ 35 ਬੱਸਾਂ ਅਤੇ ਕਾਰਾਂ ਰਾਹੀਂ ਰਵਾਨਾ ਹੋਇਆ। ਕਾਫਲੇ ਦੀ ਰਵਾਨਗੀ ਤੋਂ ਪਹਿਲਾਂ ਇਕੱਠੇ ਹੋਏ ਵੱਡੀ ਗਿਣਤੀ ਵਰਕਰਾਂ ਨੇ ਪਾਰਟੀ ਦੇ ਹੱਕ ਵਿਚ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਂਪ ਇੰਚਾਰਜ ਰਾਣਾ ਹਰਦੀਪ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਰਵਾਇਤੀ ਪਾਰਟੀਆਂ ਅਤੇ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਪੂਰੀ ਤਰ੍ਹਾਂ ਨਿਰਾਸ਼ ਹੋ ਚੁੱਕੇ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ‘ਬਦਲਾਅ ਰੈਲੀ’ ਪੰਜਾਬ ਦੀ ਸਿਆਸਤ ਵਿਚ ਇੱਕ ਨਵਾਂ ਅਧਿਆਏ ਲਿਖੇਗੀ। ਸੂਬੇ ਦੇ ਲੋਕ ਅਮਨ-ਕਾਨੂੰਨ ਦੀ ਮਾੜੀ ਸਥਿਤੀ ਅਤੇ ਨਸ਼ਿਆਂ ਦੇ ਵੱਧ ਰਹੇ ਰੁਝਾਨ ਤੋਂ ਛੁਟਕਾਰਾ ਚਾਹੁੰਦੇ ਹਨ। ਸ਼ਾਹਕੋਟ ਹਲਕੇ ਦੇ ਪੇਂਡੂ ਤੇ ਸ਼ਹਿਰੀ ਲੋਕਾਂ ਵਿਚ ਭਾਜਪਾ ਦੀਆਂ ਨੀਤੀਆਂ ਪ੍ਰਤੀ ਭਾਰੀ ਖਿੱਚ ਹੈ, ਜਿਸਦਾ ਸਬੂਤ ਇਸ ਵੱਡੇ ਕਾਫਲੇ ਦੇ ਰੂਪ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਪੰਜਾਬ ਵਿੱਚ ਆਪਣੇ ਦਮ 'ਤੇ ਸਰਕਾਰ ਬਣਾਏਗੀ ਅਤੇ ਸੂਬੇ ਨੂੰ ਮੁੜ ਵਿਕਾਸ ਦੀ ਲੀਹ ’ਤੇ ਲਿਆਵੇਗੀ।
ਇਸ ਮੌਕੇ ਕਮਲ ਹੀਰ ਮੰਡਲ ਪ੍ਰਧਾਨ, ਸਾਹਿਲ ਸਚਦੇਵਾ ਮੰਡਲ ਪ੍ਰਧਾਨ ਲੋਹੀਆਂ, ਅੰਮ੍ਰਿਤ ਲਾਲ ਕਾਕਾ, ਹਰਦੇਵ ਸਿੰਘ ਪੀਟਾ ਸਾਬਕਾ ਐੱਮਸੀ, ਸੁਖਦੀਪ ਸਿੰਘ ਬਦੇਸ਼ਾ, ਕਮਲ ਨਾਹਰ ਸਾਬਕਾ ਐੱਮਸੀ, ਯੂਥ ਆਗੂ ਰਵੀਸ਼ ਗੋਇਲ, ਅੰਮ੍ਰਿਤਪਾਲ ਸਿੰਘ ਜੋਨਾ, ਅਨਿਲ ਗੋਇਲ, ਜ਼ਿਲ੍ਹਾ ਜਨਰਲ ਸਕੱਤਰ ਅਸ਼ਵਨੀ ਮਿੱਤਲ, ਸਾਬਕਾ ਮੰਡਲ ਪ੍ਰਧਾਨ ਸੰਜੀਵ ਸੋਬਤੀ, ਸ਼ਰਨਜੀਤ ਸਿੰਘ ਭੂਰਾ, ਮਨਜੀਤ ਸਿੰਘ ਸੈਦਪੁਰ, ਬੌਬੀ ਪੰਡਿਤ, ਅਕਾਸ਼ਦੀਪ ਸਿੰਘ ਉੱਪਲ, ਨੈਣਦੀਪ ਸਿੰਘ ਪੰਨੂੰ, ਪ੍ਰਵੀਨ ਕੁਮਾਰ ਟਿੰਕਾ, ਗੁਰਬਖ਼ਸ਼ ਕੌਰ ਮੁਰੀਦਵਾਲ, ਗੁਰਮੀਤ ਸਿੰਘ, ਸੁਖਵਿੰਦਰ ਸਿੰਘ ਸਮਰਾ, ਜਸਵੀਰ ਸਿੰਘ ਝੁੱਗੀਆਂ, ਗੁਰਜੀਤ ਸਰਪੰਚ ਕੈਮਵਾਲਾ, ਸਰਵਣ ਬਾਲੋਕੀ, ਅਰਜਨ ਸਿੰਘ, ਗੁਰਭਗਤ ਸਿੰਘ ਵੇਹਰਾਂ, ਜੈ ਪ੍ਰਕਾਸ਼ ਸੰਗੋਵਾਲ, ਕਮਲਜੀਤ ਕੌਰ ਉਮਰਵਾਲ ਬਿੱਲਾ, ਗੁਰਮੇਲ ਆਦਰਾਮਾਨ, ਲਵ ਕਾਕੜਾਂ, ਮੰਗਾ ਸਾਦਿਕਪੁਰ, ਸੋਨੀ ਲਸੂੜੀ, ਜਰਨੈਲ ਕੋਹਾੜ ਕਲਾਂ, ਰਾਣੀ ਦੌਲਤਪੁਰ ਢੱਡਾ, ਸੰਤੋਖ ਥੰਮੂਵਾਲ, ਮਨਪ੍ਰੀਤ ਥੰਮੂਵਾਲ, ਸੁੱਖਾ ਤਲਵੰਡੀ, ਬੱਬੂ ਰਾਮੇ, ਸ਼ੈਰਫ ਘਈ, ਸਾਬੀ ਕੋਟਲਾ, ਸੋਨੂੰ ਕੁਲਾਰ, ਕਾਂਤੀ ਪੂਨੀਆ, ਲਾਲ ਚੰਦ ਸਲੈਚਾਂ, ਸੁਰਜੀਤ ਤੰਗਾਤੋੜੀ, ਜਸਵੰਤ ਬਿੱਲੀ ਬੜੈਚ, ਬਲਦੇਵ ਰਾਜ ਕਮਾਲਪੁਰ, ਹਰਪ੍ਰੀਤ ਕੋਠਾ, ਸ਼ਿੰਗਾਰਾ ਸਿੰਘ ਕੋਠਾ, ਚਮਨ ਮੰਡਾਲਾ, ਕੁਲਦੀਪ ਚੱਕ ਚੇਲਾ, ਨੀਰਜ ਨਾਹਰ ਸਮੇਤ ਵੱਡੀ ਗਿਣਤੀ ‘ਚ ਵਰਕਰ ਹਾਜ਼ਰ ਸਨ।