ਨਵੇਂ ਸਾਲ ਮੌਕੇ ਲਾਇਆ ਲੰਗਰ
ਨਿਗਮ ਦੀ ਡਰਾਈਵਰ ਤੇ ਟੈਕਨੀਕਲ ਯੂਨੀਅਨ ਨੇ ਨਵੇਂ ਸਾਲ ਤੇ ਲਾਇਆ ਲੰਗਰ
Publish Date: Thu, 01 Jan 2026 06:55 PM (IST)
Updated Date: Fri, 02 Jan 2026 04:09 AM (IST)
ਪੰਜਾਬੀ ਜਾਗਰਣ ਪ੍ਰਤੀਨਿਧ,ਜਲੰਧਰ : ਨਗਰ ਨਿਗਮ ਦੀ ਡਰਾਈਵਰ ਐਂਡ ਟੈਕਨੀਕਲ ਯੂਨੀਅਨ ਵੱਲੋ ਪ੍ਰਧਾਨ ਸ਼਼ੰਮੀ ਲੂਥਰ ਦੀ ਅਗਵਾਈ ’ਚ ਨਵੇਂ ਸਾਲ ਮੌਕੇ ਲੰਮਾ ਪਿੰਡ ਵਰਕਸ਼ਾਪ ਵਿਖੇ ਲੰਗਰ ਲਾਇਆ ਗਿਆ। ਇਸ ਮੌਕੇ ਪ੍ਰਧਾਨ ਬੰਟੂ ਸੱਭਰਵਾਲ ਵੀ ਪੁੱਜੇ। ਇਸ ਦੌਰਾਨ ਆਉਂਦੇ-ਜਾਂਦੇ ਲੋਕਾਂ ਨੇ ਜਿੱਥੇ ਲੰਗਰ ਖਾਧਾ, ਉਥੇ ਉਨ੍ਹਾਂ ਨੇ ਨਵੇਂ ਸਾਲ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਇਸ ਦੌਰਾਨ ਹੈਪੀ ਥਾਪਰ, ਹਿਤੇਸ਼ ਨਾਹਰ, ਹਰੀਸ਼ ਤੇ ਦਮਨ ਕਲਿਆਣ ਮੌਜੂਦ ਸਨ। ਇਸ ਦੌਰਾਨ ਨਵੇਂ ਸਾਲ ਦੇ ਮੌਕੇ ਮੇਅਰ ਵਿਨੀਤ ਧੀਰ ਨੂੰ ਵੈਸਟ ਹਲਕੇ ਦੇ ਸਮਾਜ-ਸੇਵਕ ਤੇ ਠੇਕੇਦਾਰ ਸਤਪਾਲ ਗਿੱਲ ਨੇ ਗੁਲਦਸਤਾ ਭੇਟ ਕੀਤਾ ਤੇ ਮੇਅਰ ਨੂੰ ਨਵੇ ਸਾਲ ਦੀ ਵਧਾਈ ਦਿੱਤੀ। ਇਸ ਮੌਕੇ ਨਗਰ ਨਿਗਮ ਦੇ ਸਿਸਟਮ ਮੈਨੇਜਰ ਰਾਜੇਸ਼ ਸ਼ਰਮਾ ਵੀ ਮੌਜੂਦ ਸਨ।